Latest News
ਪਾਕਿਸਤਾਨ 'ਚ ਦੁੱਧ ਵਿਕ ਰਿਹਾ 180 ਰੁਪਏ ਲੀਟਰ

Published on 14 Apr, 2019 11:19 AM.


ਕਰਾਚੀ : ਕੰਗਾਲੀ ਦੇ ਕੰਢੇ 'ਤੇ ਖੜੇ ਪਾਕਿਸਤਾਨ 'ਚ ਹਾਲਾਤ ਸੁਧਰਨ ਦਾ ਨਾਂਅ ਨਹੀਂ ਲੈ ਰਹੇ। ਜਿੱਥੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਸਾਖ਼ ਨੂੰ ਬਚਾਉਣ ਲਈ ਕਈ ਕਦਮ ਉਠਾ ਰਿਹਾ ਹੈ, ਉਥੇ ਹੀ ਘਰੇਲੂ ਮੋਰਚੇ 'ਤੇ ਵੀ ਪਾਕਿਸਤਾਨ ਦੀ ਸਥਿਤੀ ਹੌਲੀ-ਹੌਲੀ ਡਿੱਗ ਰਹੀ ਹੈ। ਪਾਕਿਸਤਾਨ 'ਚ ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ ਲਗਾਤਾਰ ਵਧ ਰਹੇ ਹਨ। ਟਮਾਟਰ ਦੀਆਂ ਵਧਦੀਆਂ ਕੀਮਤਾਂ ਤੋਂ ਬਾਅਦ ਦੁੱਧ ਦੇ ਭਾਅ ਅਸਮਾਨ 'ਤੇ ਪਹੁੰਚ ਗਏ ਹਨ। ਕਰਾਚੀ ਡੇਅਰੀ ਫਾਰਮਸ ਐਸੋਸੀਏਸ਼ਨ ਨੇ ਦੁੱਧ ਦੇ ਭਾਅ 23 ਰੁਪਏ ਵਧਾ ਦਿੱਤੇ ਹਨ। ਇਸ 'ਚ ਛੋਟੀਆਂ ਦੁਕਾਨਾਂ 'ਤੇ ਦੁੱਧ ਘੱਟੋ-ਘੱਟ 120 ਰੁਪਏ ਲੀਟਰ ਵਿਕ ਰਿਹਾ ਹੈ। ਪਾਕਿਸਤਾਨ ਅਖ਼ਬਾਰ 'ਦਿ ਡਾਨ' ਦੀ ਮੰਨੋ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਚਾਹੇ ਹੀ ਦੁੱਧ ਦੇ ਭਾਅ 94 ਰੁਪਏ ਤੈਅ ਕੀਤੇ ਹਨ, ਪਰ ਵੱਡੀ ਗਿਣਤੀ 'ਚ ਦੁੱਧ ਵਿਕਰੇਤਾ 120 ਰੁਪਏ ਤੋਂ 180 ਰੁਪਏ ਤੱਕ 'ਚ ਦੁੱਧ ਵੇਚ ਰਹੇ ਹਨ।
ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਰਕਾਰ ਨੂੰ ਕਈ ਵਾਰ ਅਪੀਲ ਤੋਂ ਬਾਅਦ ਵੀ ਦੁੱਧ ਦੇ ਭਾਅ ਵਧਾਉਣ ਤੋਂ ਇਨਕਾਰ ਕਰ ਦਿੱਤਾ, ਇਸ ਤੋਂ ਬਾਅਦ ਦੁੱਧ ਵਿਕਰੇਤਾ ਨੂੰ ਖੁਦ ਭਾਅ ਵਧਾਉਣ ਦਾ ਫੈਸਲਾ ਲੈਣਾ ਪਿਆ।
ਐਸੋਸੀਏਸ਼ਨ ਦੇ ਸ਼ਾਕਿਰ ਗੁੱਜਰ ਨੇ ਸਥਾਨਕ ਪੱਤਰਕਾਰਾਂ ਨੂੰ ਦੱਸਿਆ, 'ਅਸੀਂ ਸਰਕਾਰ ਦੇ ਲੋਕਾਂ ਨੂੰ ਮਿਲੇ ਅਤੇ ਆਪਣੀ ਗੱਲ ਉਨ੍ਹਾਂ ਸਾਹਮਣੇ ਰੱਖੀ, ਪਰ ਉਨ੍ਹਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਪਸ਼ੂਆਂ ਦੀ ਖੁਰਾਕ ਦੇ ਭਾਅ ਕਈ ਗੁਣਾ ਵਧ ਗਏ ਹਨ। ਪੈਟਰੋਲ ਦੀਆਂ ਕੀਮਤਾਂ ਅਸਮਾਨ 'ਤੇ ਪਹੁੰਚ ਗਈਆਂ ਹਨ, ਇਸ ਕਾਰਨ ਟਰਾਂਸਪੋਰਟੇਸ਼ਨ ਦਾ ਖਰਚ ਵੀ ਵਧ ਗਿਆ ਹੈ।' ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜ਼ਿਆਦਾ ਕੀਮਤ 'ਤੇ ਦੁੱਧ ਵੇਚਣ ਵਾਲਿਆਂ ਖਿਲਾਫ਼ ਉਹ ਕਾਰਵਾਈ ਕਰਨਗੇ।'
ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਦੁਕਾਨਾਂ 'ਤੇ ਦੁੱਧ 120 ਰੁਪਏ ਲੀਟਰ ਵਿਕ ਰਿਹਾ ਹੈ, ਜੋ ਗੈਰ ਕਾਨੂੰਨੀ ਹੈ। ਉਨ੍ਹਾ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਈ ਦੁਕਾਨਾਂ 'ਤੇ ਛਾਪੇ ਮਾਰੇ ਹਨ ਅਤੇ ਕਈ ਦੁਕਾਨਾਂ 'ਤੇ ਕੁੱਲ 103,000 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।

239 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper