Latest News
ਬਸੰਤੀ ਦੀ ਹਮਾਇਤ 'ਚ ਆਇਆ ਵੀਰੂ

Published on 14 Apr, 2019 11:24 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਮਥੁਰਾ ਤੋਂ ਭਾਰਤੀ ਜਨਤਾ ਪਾਰਟੀ ਦੀ ਮੌਜੂਦਾ ਸਾਂਸਦ ਹੇਮਾ ਮਾਲਿਨੀ ਲੋਕਸਭਾ ਚੋਣਾਂ 'ਚ ਪ੍ਰਚਾਰ ਕਰਨ ਲਈ ਆਪਣੀ ਪੂਰੀ ਤਾਕਤ ਲਾ ਰਹੀ ਹੈ। ਹੇਮਾ ਮਾਲਿਨੀ ਨੂੰ ਆਪਣੇ ਚੋਣ ਪ੍ਰਚਾਰ ਅਭਿਆਨ 'ਚ ਉਨ੍ਹਾਂ ਦੇ ਪਤੀ ਧਰਮਿੰਦਰ ਦਾ ਸਾਥ ਮਿਲਿਆ ਹੈ। ਖੁਦ ਧਰਮਿੰਦਰ ਹੇਮਾ ਮਾਲਿਨੀ ਲਈ ਮਥੁਰਾ 'ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹਨ।
ਹੇਮਾ ਮਾਲਿਨੀ ਲਈ ਵੋਟ ਮੰਗਦੇ ਹੋਏ ਉਨ੍ਹਾਂ ਕਿਹਾ ਕਿ ਪਿੰਡ ਵਾਲਿਓ ਜੇਕਰ ਤੁਸੀਂ ਹੇਮਾ ਮਾਲਿਨੀ ਨੂੰ ਚੰਗੀਆਂ ਵੋਟਾਂ ਨਾਲ ਨਹੀਂ ਜਿਤਿਆ ਤਾਂ ਇਸ ਪਿੰਡ ਦੀ ਜੋ ਟੈਂਕੀ ਹੈ ਨਾ... ਮੈਂ ਉਸ 'ਤੇ ਚੜ੍ਹ ਜਾਵਾਂਗਾ। ਧਰਮਿੰਦਰ ਦੇ ਡਾਇਲਾਗ ਸੁਨਣ ਤੋਂ ਬਾਅਦ ਪੂਰੀ ਰੈਲੀ ਤਾੜੀਆਂ ਨਾਲ ਗੂੰਜ ਉਠੀ। ਉਹ ਉਥੇ ਲੋਕਾਂ 'ਚ ਜਾ ਕੇ ਹੇਮਾ ਮਾਲਿਨੀ ਲਈ ਸਮੱਰਥਨ ਦੀ ਮੰਗ ਕਰ ਰਹੇ ਹਨ। ਉਥੇ ਜਦ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਪਿਛਲੀ ਚੋਣ 'ਚ ਨਹੀਂ ਆਏ, ਇਸ ਵਾਰ ਆਏ ਹੋ ਤਾਂ ਉਨ੍ਹਾਂ ਕਿਹਾ ਕਿ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ, ਮੇਰਾ ਮਨ ਕੀਤਾ ਮੈਂ ਆ ਗਿਆ, ਮੈਂ ਆਪਣੇ ਮਨ ਦੀ ਕਰਦਾ ਹਾਂ। ਮੇਰੇ ਖਿਆਲ ਨਾਲ ਮੇਰੇ ਮਨ ਨੇ ਹਮੇਸ਼ਾ ਚੰਗਾ ਹੀ ਕਿਹਾ ਹੈ। ਮੈਂ ਇੱਕ ਭਲਾ ਇਨਸਾਨ ਹਾਂ, ਇਨਸਾਨੀਅਤ ਨੂੰ ਪਿਆਰ ਕਰਦਾ ਹਾਂ। ਜ਼ਿਕਰਯੋਗ ਹੈ ਕਿ ਹੇਮਾ ਮਾਲਿਨੀ ਨੂੰ ਇੱਕ ਵਾਰ ਫਿਰ ਤੋਂ ਭਾਜਪਾ ਨੇ ਮਥੁਰਾ ਤੋਂ ਉਮੀਦਵਾਰ ਬਣਾਇਆ ਹੈ।

224 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper