Latest News
ਹੁਣ ਇਹ ਜਹਾਜ਼ ਰਾਕੇਟ ਤੇ ਸੈਟੇਲਾਈਟ ਉੱਤੇ ਛੱਡ ਕੇ ਆਇਆ ਕਰੇਗਾ

Published on 14 Apr, 2019 11:28 AM.


ਲਾਸ ਏਂਜਲਿਸ (ਨਵਾਂ ਜ਼ਮਾਨਾ ਸਰਵਿਸ)
ਏਅਰ ਸਪੇਸ ਕੰਪਨੀ ਸਟ੍ਰੇਟੋਲਾਂਚ ਦੁਆਰਾ ਬਣਾਏ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੇ ਆਪਣੀ ਪਹਿਲੀ ਪ੍ਰੀਖਣ ਉਡਾਨ ਸਫ਼ਲਤਾਪੂਰਵਕ ਪੂਰੀ ਕੀਤੀ। ਸਮਾਚਾਰ ਏਜੰਸੀਆਂ ਮੁਤਾਬਿਕ, ਸਟ੍ਰੇਟੋਲਾਂਚ ਨੇ ਇੱਕ ਬਿਆਨ 'ਚ ਕਿਹਾ ਕਿ ਦੋਹਰੇ ਢਾਂਚੇ ਵਾਲੇ ਡਿਜ਼ਾਇਨ ਅਤੇ ਅਮਰੀਕੀ ਫੁੱਟਬਾਲ ਮੈਦਾਨ ਦੀ ਲੰਬਾਈ ਤੋਂ ਜ਼ਿਆਦਾ ਵੱਡੇ ਪਰਾਂ ਵਾਲੇ ਇਸ ਜਹਾਜ਼ ਨੇ ਕੈਲੀਫੋਰਨੀਆ ਦੇ ਮੋਜੇਵ ਏਅਰ ਐਂਡ ਸਪੇਸ ਪੋਰਟ ਤੋਂ ਸਵੇਰੇ 6.58 ਵਜੇ ਉਡਾਨ ਭਰੀ। ਘੱਟੋ-ਘੱਟ 189 ਮੀਲ (302.4 ਕਿਲੋਮੀਟਰ) ਪ੍ਰਤੀ ਘੰਟੇ ਦੀ ਗਤੀ ਨੂੰ ਪ੍ਰਾਪਤ ਕਰਦੇ ਹੋਏ ਜਹਾਜ਼ ਨੇ ਮੋਜੇਵ ਰੇਗਿਸਤਾਨ 'ਚ 17,000 ਫੁੱਟ ਦੀ ਉਚਾਈ 'ਤੇ 2.5 ਘੰਟੇ ਤੱਕ ਉਡਾਨ ਭਰੀ। ਇਸ 'ਚ ਛੇ ਬੋਇੰਗ 747 ਇੰਜਣ ਲੱਗੇ ਹਨ। ਇਸ ਜਹਾਜ਼ ਦੀ ਖਾਸੀਅਤ ਹੈ ਕਿ ਇਸ 'ਚੋਂ 35 ਹਜ਼ਾਰ ਫੁੱੱਟ ਦੀ ਉਚਾਈ ਤੋਂ ਰਾਕੇਟ ਲਾਂਚ ਕੀਤਾ ਜਾ ਸਕਦਾ ਹੈ। ਇਹ ਜਹਾਜ਼ ਏਨਾ ਵੱਡਾ ਹੈ ਕਿ ਇਸ ਦੇ ਪਰਾਂ ਦਾ ਫੈਲਾਅ ਇੱਕ ਫੁੱਟਬਾਲ ਦੇ ਮੈਦਾਨ ਤੋਂ ਜ਼ਿਆਦਾ ਹੈ।
ਸਟ੍ਰੇਟੋਲਾਂਚ ਦੇ ਸੀ ਈ ਓ ਚੀਨ ਫਲਾਇਡ ਨੇ ਕਿਹਾ ਕਿ ਪਹਿਲੀ ਉਡਾਨ ਬਹੁਤ ਸ਼ਾਨਦਾਰ ਰਹੀ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਉਡਾਨ ਸਾਡੇ ਅਗਲੇ ਮਿਸ਼ਨ ਨੂੰ ਅੱਗੇ ਵਧਾਏਗੀ। ਸਾਨੂੰ ਸਟ੍ਰੇਟੋਲਾਂਚ ਟੀਮ, ਅੱਜ ਦੇ ਫਲਾਈਟ ਕਰੂ, ਨਾਰਥਰਪ, ਗ੍ਰਮਨ ਕੇ ਸਕੇਲਡ ਕੰਪੋਜਿਟਸ ਅਤੇ ਮੋਜੇਵ ਏਅਰ ਐਂਡ ਸਪੇਸ ਪੋਰਟ ਦੇ ਸਾਡੇ ਸਹਿਯੋਗੀਆਂ 'ਤੇ ਬਹੁਤ ਗਰਵ ਹੈ। ਸਟ੍ਰੇਟੋਲਾਂਚ ਦੀ ਸਥਾਪਨਾ 2011 'ਚ ਮਾਈਕ੍ਰੋਸਾਫ਼ ਦੇ ਸਹਾਇਕ ਸੰਸਥਾਪਕ ਪਾਲ ਏਲਨ ਦੁਆਰਾ ਵੱਡੇ ਜਹਾਜ਼ਾਂ ਨੂੰ ਆਰਬਿਟ ਕਲਾਸ ਰਾਕੇਟ ਲਈ ਉਡਾਨ ਲਾਂਚ ਪੈਡ ਦੇ ਰੂਪ 'ਚ ਵਿਕਸਿਤ ਕਰਨ ਲਈ ਕੀਤੀ ਗਈ ਸੀ। ਸੀ ਐੱਨ ਐੱਨ ਅਨੁਸਾਰ, ਜਹਾਜ਼ ਦੇ ਪਰਾਂ ਦਾ ਫੈਲਾਅ 385 ਫੁੱਟ ਹੈ ਅਤੇ ਇਹ 238 ਫੁੱਟ ਲੰਬਾ ਹੈ, ਜੋ ਇੱਕ ਵਿਸ਼ਵ ਰਿਕਾਰਡ ਹੈ। ਇਹ ਧਰਤੀ 'ਤੇ ਕਿਸੇ ਵੀ ਹਵਾਈ ਜਹਾਜ਼ ਦੀ ਤੁਲਨਾ 'ਚ ਸਭ ਤੋਂ ਜ਼ਿਆਦਾ ਚੌੜਾ ਹੈ ਅਤੇ ਇਸ ਦਾ ਭਾਰ ਪੰਜ ਲੱਖ ਪਾਊਂਡ ਹੈ। ਨਾਸਾ 'ਚ ਵਿਗਿਆਨ ਮਿਸ਼ਨ ਡਾਇਰੈਕਟੋਰੇਟ ਦੇ ਐਸੋਸੀਏਟ ਪ੍ਰਸ਼ਾਸਕ ਥਾਮਸ ਜੁਬੁਰਚੇਨ ਨੇ ਟਵੀਟ ਕੀਤਾ, ਇਸ ਰਿਕਾਰਡ ਕਾਇਮ ਕਰਨ ਵਾਲੇ ਜਹਾਜ਼ ਦਾ ਉਡਾਨ ਭਰਨਾ ਸਟ੍ਰੇਟੋਲਾਂਚ ਟੀਮ ਲਈ ਇੱਕ ਇਤਿਹਾਸਕ ਮੀਲ ਦਾ ਪੱਧਰ ਹੈ। ਇਹ ਪੁਲਾੜ ਤੱਕ ਅਤੇ ਉਸ ਤੋਂ ਵੀ ਪਰੇ ਜਾਣ ਨਾਲ ਜੁੜਿਆ ਹੈ। ਕਾਸ਼ ਪਾਲ ਏਲਨ ਇਹ ਦੇਖ ਪਾਉਂਦੇ।

187 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper