Latest News
ਈ ਵੀ ਐੱਮ ਲੈ ਕੇ 3 ਦਿਨ ਸਮੁੰਦਰ 'ਚ ਰਹੇ ਅਧਿਕਾਰੀ

Published on 15 Apr, 2019 11:29 AM.


ਪੋਰਟ ਬਲੇਅਰ (ਨਵਾਂ ਜ਼ਮਾਨਾ ਸਰਵਿਸ)
ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 'ਚ ਆਮ ਚੋਣਾਂ ਲਈ ਵੋਟਿੰਗ ਨੂੰ ਤਿੰਨ ਦਿਨ ਲੰਘ ਚੁੱਕੇ ਹਨ, ਪਰ ਚੋਣ ਅਧਿਕਾਰੀਆਂ ਨੂੰ ਹਾਲੇ ਵੀ ਛੋਟੀਆਂ ਕਿਸ਼ਤੀਆਂ 'ਚ ਲੱਦੀਆਂ ਈ ਵੀ ਐੱਮ ਅਤੇ ਵੀ ਵੀ ਪੈਟ ਮਸ਼ੀਨਾਂ ਨੂੰ ਪੋਰਟ ਬਲੇਅਰ ਹੈੱਡਕੁਆਟਰ ਵਿਖੇ ਪਹੁੰਚਾਉਣ ਦਾ ਇੰਤਜ਼ਾਰ ਹੈ। ਅਸਲ 'ਚ ਅੰਡੇਮਾਨ ਅਤੇ ਨਿਕੋਬਾਰ ਵਿੱਚ ਦੂਰ-ਦੁਰਾਡੇ ਇਲਾਕੇ ਇਸ ਤਰ੍ਹਾਂ ਦੇ ਵੀ ਹਨ, ਜਿੱਥੋਂ ਅਧਿਕਾਰੀ ਛੋਟੀਆਂ ਕਿਸ਼ਤੀਆਂ 'ਚ ਵੋਟਿੰਗ ਕਰਾ ਕੇ ਵਾਪਸ ਆ ਰਹੇ ਹਨ। ਛੋਟੀਆਂ ਕਿਸ਼ਤੀਆਂ 'ਚ ਈ ਵੀ ਐੱਮ ਅਤੇ ਵੀ ਵੀ ਪੈਟ ਮਸ਼ੀਨਾਂ ਦੇ ਨਾਲ ਸਵਾਰ ਚੋਣ ਅਧਿਕਾਰੀ ਸੰਘਣੇ ਜੰਗਲਾਂ ਅਤੇ ਛੋਟੇ ਸਮੁੰਦਰੀ ਇਲਾਕਿਆਂ ਤੋਂ ਹੋ ਕੇ ਪੋਰਟ ਬਲੇਅਰ ਮੁੱਖ ਦਫ਼ਤਰ ਵਾਪਸ ਆ ਰਹੇ ਹਨ।
ਅੰਡੇਮਾਨ ਅਤੇ ਨਿਕੋਬਾਰ ਦੇ ਮੁੱਖ ਚੋਣ ਅਧਿਕਾਰੀ ਕੇ ਆਰ ਮੀਣਾ ਨੇ ਦੱਸਿਆ, 'ਸਾਰੀਆਂ ਈ ਵੀ ਐੱਮ ਅਤੇ ਵੀ ਵੀ ਪੈਟ ਮਸ਼ੀਨਾਂ ਸਾਡੇ ਕੋਲ ਪਹੁੰਚਣ 'ਚ 3 ਤੋਂ 4 ਦਿਨ ਦਾ ਸਮਾਂ ਲੱਗ ਜਾਂਦਾ ਹੈ। ਕੁਝ ਦੀਪ ਸਮੂਹਾਂ 'ਚ ਤਾਂ ਪੋਲਿੰਗ ਦੇ ਖ਼ਤਮ ਹੋਣ ਤੋਂ ਬਾਅਦ ਵੀ ਅਧਿਕਾਰੀਆਂ ਨੂੰ ਰਾਤ ਨੂੰ ਰੁਕਣਾ ਪੈਂਦਾ ਹੈ, ਕਿਉਂਕਿ ਕਿਸ਼ਤੀ ਰਾਹੀਂ ਆਉਣ ਲਈ ਮੌਸਮ ਅਨੁਕੂਲ ਨਹੀਂ ਰਹਿੰਦਾ। ਕਈ ਸਥਾਨਾਂ 'ਤੇ ਤਾਂ ਜੰਗਲ ਅਤੇ ਪਾਣੀ 'ਚ ਜੰਗਲੀ ਜਾਨਵਰਾਂ ਦਾ ਖ਼ਤਰਾ ਵੀ ਰਹਿੰਦਾ ਹੈ।'

86 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper