Latest News
ਵਰਲਡ ਕੱਪ 2019 : ਰਾਹੁਲ, ਦਿਨੇਸ਼ ਕਾਰਤਿਕ ਤੇ ਵਿਜੇ ਸ਼ੰਕਰ ਟੀਮ 'ਚ ਸ਼ਾਮਲ

Published on 15 Apr, 2019 11:30 AM.


ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਅਗਲੇ ਮਹੀਨੇ 30 ਮਈ ਤੋਂ ਇੰਗਲੈਂਡ ਅਤੇ ਵੇਲਸ 'ਚ ਸ਼ੁਰੂ ਹੋ ਰਹੇ ਵਰਲਡ ਕੱਪ ਲਈ ਅੱਜ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ। ਬੀ ਸੀ ਸੀ ਆਈ ਦੀ ਸੀਨੀਅਰ ਚੋਣ ਕਮੇਟੀ ਨੇ ਮੁੰਬਈ ਵਿੱਚ ਟੀਮ ਸਿਲੈਕਸ਼ਨ 'ਤੇ ਮੀਟਿੰਗ ਤੋਂ ਬਾਅਦ ਭਾਰਤੀ ਟੀਮ ਦੀ ਇਹ ਤਸਵੀਰ ਸਾਫ਼ ਕੀਤੀ ਹੈ। ਭਾਰਤੀ ਟੀਮ 'ਚ ਕੇ ਐੱਲ ਰਾਹੁਲ, ਦਿਨੇਸ਼ ਕਾਰਤਿਕ ਅਤੇ ਵਿਜੈ ਸ਼ੰਕਰ ਨੂੰ ਮੌਕਾ ਦਿੱਤਾ ਗਿਆ ਹੈ, ਜਦਕਿ ਅੰਬਾਤੀ ਰਾਇਡੂ ਨੂੰ ਸਥਾਨ ਨਹੀਂ ਮਿਲ ਸਕਿਆ। ਟੀਮ ਦੀ ਕਮਾਨ ਵਿਰਾਟ ਕੋਹਲੀ ਸੰਭਾਲਣਗੇ, ਜਦਕਿ ਉਪ ਕਪਤਾਨ ਦੀ ਜ਼ਿੰਮੇਵਾਰੀ ਰੋਹਿਤ ਸ਼ਰਮਾ ਨੂੰ ਦਿੱਤੀ ਗਈ ਹੈ। ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸ਼ਿਖਰ ਧਵਨ, ਕੇ ਐੱਲ ਰਾਹੁਲ, ਵਿਜੈ ਸ਼ੰਕਰ, ਮਹਿੰਦਰ ਸਿੰਘ ਧੋਨੀ, ਕੇਦਾਰ ਜਾਧਵ, ਦਿਨੇਸ਼ ਕਾਰਤਿਕ (ਵਿਕਟ ਕੀਪਰ), ਯੁਜਵੇਂਦਰ ਚੇਹਲ, ਕੁਲਦੀਪ ਯਾਦਵ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬਮਰਾਹ, ਰਵਿੰਦਰ ਜਡੇਜਾ ਤੇ ਮੁਹੰਮਦ ਸ਼ਮੀ।
ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦੀ ਚੋਣ ਕੀਤੀ ਗਈ ਹੈ। ਐੱਮ ਐੱਸ ਕੇ ਪ੍ਰਸਾਦ ਦੀ ਪ੍ਰਧਾਨਗੀ ਵਾਲੀ ਰਾਸ਼ਟਰੀ ਸਿਲੈਕਸ਼ਨ ਕਮੇਟੀ ਨੇ ਸੋਮਵਾਰ ਨੂੰ ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਐਲਾਨ ਕੀਤਾ।

89 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper