Latest News
'ਚੌਕੀਦਾਰ ਚੋਰ ਹੈ' ਬਿਆਨ 'ਤੇ ਰਾਹੁਲ ਨੂੰ ਨੋਟਿਸ

Published on 15 Apr, 2019 11:33 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਦੁਆਰਾ ਨਵੇਂ ਦਸਤਾਵੇਜ਼ਾਂ ਦੇ ਆਧਾਰ 'ਤੇ ਰਾਫ਼ੇਲ ਸੌਦੇ 'ਤੇ ਪੁਨਰਵਿਚਾਰ ਪਟੀਸ਼ਨ ਸਵੀਕਾਰ ਕੀਤੇ ਜਾਣ ਨੂੰ 'ਚੌਕੀਦਾਰ ਚੋਰ ਹੈ' ਦੇ ਰੂਪ 'ਚ ਪੇਸ਼ ਕਰਨ ਨਾਲ ਰਾਹੁਲ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੁਪਰੀਮ ਕੋਰਟ ਨੇ ਰਾਹੁਲ ਨੂੰ ਨੋਟਿਸ ਜਾਰੀ ਕਰਦੇ ਹੋਏ 22 ਅਪ੍ਰੈਲ ਤੱਕ ਜਵਾਬ ਦੇਣ ਨੂੰ ਕਿਹਾ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਅਦਾਲਤ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਖਿਲਾਫ਼ ਕੋਈ ਟਿੱਪਣੀ ਨਹੀਂ ਕੀਤੀ। ਰਾਹੁਲ ਗਾਂਧੀ 'ਤੇ ਸੁਪਰੀਮ ਕੋਰਟ ਦੇ ਬਿਆਨ ਨੂੰ ਗਲਤ ਤਰ੍ਹਾਂ ਨਾਲ ਪੇਸ਼ ਕਰਨ ਦਾ ਦੋਸ਼ ਹੈ। ਭਾਜਪਾ ਨੇਤਾ ਮੀਨਾਕਸ਼ੀ ਲੇਖੀ ਨੇ ਰਾਹੁਲ ਖਿਲਾਫ਼ ਅਪਰਾਧਿਕ ਮਾਣਹਾਨੀ ਦੀ ਪਟੀਸ਼ਨ ਦਾਖ਼ਲ ਕੀਤੀ ਸੀ।
ਜ਼ਿਕਰਯੋਗ ਹੈ ਕਿ 10 ਅਪ੍ਰੈਲ ਨੂੰ ਸਿਖਰਲੀ ਅਦਾਲਤ ਨੇ ਸਰਕਾਰ ਦੇ ਇਤਰਾਜ਼ ਨੂੰ ਦਰਕਿਨਾਰ ਕਰਦੇ ਹੋਏ ਰਾਫ਼ੇਲ ਮਾਮਲੇ 'ਚ ਰੀਵਿਊ ਪਟੀਸ਼ਨ 'ਤੇ ਨਵੇਂ ਦਸਤਾਵੇਜ਼ ਦੇ ਆਧਾਰ 'ਤੇ ਸੁਣਵਾਈ ਦਾ ਫੈਸਲਾ ਕੀਤਾ ਸੀ। ਸੀ ਜੇ ਆਈ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ 3 ਮੈਂਬਰੀ ਬੈਂਚ ਨੇ ਇੱਕਮਤ ਨਾਲ ਦਿੱਤੇ ਫੈਸਲੇ 'ਚ ਕਿਹਾ ਸੀ ਕਿ ਜੋ ਨਵੇਂ ਦਸਤਾਵੇਜ਼ ਡੋਮੇਨ 'ਚ ਆਏ ਹਨ, ਉਨ੍ਹਾਂ ਦੇ ਆਧਾਰ 'ਤੇ ਮਾਮਲੇ 'ਚ ਰੀਵਿਊ ਪਟੀਸ਼ਨ 'ਤੇ ਸੁਣਵਾਈ ਹੋਵੇਗੀ।
ਕਾਂਗਰਸ ਨੇ ਰਾਫ਼ੇਲ ਮਾਮਲੇ ਨਾਲ ਜੁੜੀ ਰਾਹੁਲ ਗਾਂਧੀ ਦੀ ਇੱਕ ਟਿੱਪਣੀ 'ਤੇ ਜਵਾਬ ਮੰਗੇ ਜਾਣ ਤੋਂ ਬਾਅਦ ਸੋਮਵਾਰ ਨੂੰ ਕਿਹਾ ਕਿ ਸਿਖਰਲੀ ਅਦਾਲਤ ਨੇ ਪਾਰਟੀ ਪ੍ਰਧਾਨ ਤੋਂ ਸਪੱਸ਼ਟੀਕਰਨ ਮੰਗਿਆ ਹੈ ਅਤੇ ਉਸ ਨੂੰ ਦਿੱਤਾ ਜਾਵੇਗਾ। ਇਸ ਬਾਰੇ ਪੁੱਛੇ ਜਾਣ 'ਤੇ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਪੱਤਰਕਾਰਾਂ ਨੂੰ ਕਿਹਾ, 'ਅਦਾਲਤ ਨੇ ਸਪੱਸ਼ਟੀਕਰਨ ਮੰਗਿਆ ਹੈ, ਅਸੀਂ ਸਪੱਸ਼ਟੀਕਰਨ ਦੇਵਾਂਗੇ।'
ਅਸਲ 'ਚ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਪੱਸ਼ਟ ਕੀਤਾ ਕਿ ਰਾਫੇਲ ਮਾਮਲੇ 'ਚ ਫੈਸਲੇ ਬਾਰੇ ਰਾਹੁਲ ਗਾਂਧੀ ਦੁਆਰਾ ਮੀਡੀਆ 'ਚ ਕੀਤੀ ਗਈ ਟਿੱਪਣੀਆਂ 'ਗਲਤ ਤਰੀਕੇ ਨਾਲ ਸਿਖਰਲੀ ਅਦਾਲਤ ਦੇ ਮੱਥੇ ਮੜ੍ਹੀਆਂ' ਗਈਆਂ ਹਨ। ਇਸ ਦੇ ਨਾਲ ਹੀ ਉਸ ਨੇ ਕਾਂਗਰਸ ਪ੍ਰਧਾਨ ਨੂੰ 22 ਅਪ੍ਰੈਲ ਤੱਕ ਆਪਣਾ ਸਪੱਸ਼ਟੀਕਰਨ ਦੇਣ ਦਾ ਨਿਰਦੇਸ਼ ਦਿੱਤਾ ਹੈ।

113 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper