Latest News
ਰਾਹੁਲ ਦਾ 'ਆਪ' ਨੂੰ 4 ਸੀਟਾਂ ਦਾ ਆਫ਼ਰ

Published on 15 Apr, 2019 11:34 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਗਠਜੋੜ ਇੱਕ ਅਣਸੁਲਝੀ ਬੁਝਾਰਤ ਬਣ ਗਈ ਹੈ। ਗਠਜੋੜ ਨੂੰ ਲੈ ਕੇ ਦੋਵਾਂ ਪਾਰਟੀਆਂ ਦੇ ਵਿਚਕਾਰ ਹਾਂ-ਨਾ, ਹਾਂ-ਨਾ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪ ਦੇ ਸਾਹਮਣੇ ਖੁੱਲ੍ਹੀ ਪੇਸ਼ਕਸ਼ ਕੀਤੀ ਹੈ। 7 ਸੀਟਾਂ ਵਾਲੀ ਦਿੱਲੀ 'ਚ ਆਮ ਆਦਮੀ ਪਾਰਟੀ ਲਈ 4 ਸੀਟਾਂ ਦੀ ਪੇਸ਼ਕਸ਼ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਹੁਣ ਵਾਰੀ ਆਪ ਦੀ ਹੈ। ਕਾਂਗਰਸ ਪ੍ਰਧਾਨ ਕੇਜਰੀਵਾਲ 'ਤੇ ਯੂ ਟਰਨ ਦਾ ਵੀ ਦੋਸ਼ ਲਾਇਆ ਹੈ।
ਮੋਦੀ ਅਤੇ ਸ਼ਾਹ ਨੂੰ ਰੋਕਣ ਲਈ ਹਰ ਕੁਰਬਾਨੀ ਲਈ ਤਿਆਰ ਹੋਣ ਸੰਬੰਧੀ ਅਰਵਿੰਦ ਕੇਜਰੀਵਾਲ ਦੇ ਬਿਆਨ ਦੇ ਇੱਕ ਦਿਨ ਬਾਅਦ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਗਠਜੋੜ ਲਈ ਦਰਵਾਜ਼ੇ ਹਾਲੇ ਵੀ ਖੁੱਲ੍ਹੇ ਹਨ। ਰਾਹੁਲ ਨੇ ਟਵੀਟ ਕੀਤਾ, 'ਦਿੱਲੀ 'ਚ ਕਾਂਗਰਸ ਅਤੇ ਆਪ ਵਿਚਕਾਰ ਗਠਜੋੜ ਦਾ ਮਤਲਬ ਹੈ ਭਾਜਪਾ ਦੀ ਜ਼ਬਰਦਸਤ ਹਾਰ।' ਕਾਂਗਰਸ ਇਸ ਨੂੰ ਨਿਸਚਿਤ ਕਰਨ ਲਈ ਦਿੱਲੀ 'ਚ ਆਪ ਨੂੰ 4 ਸੀਟਾਂ ਦੇਣਾ ਚਾਹੁੰਦੀ ਹੈ, ਪਰ ਕੇਜਰੀਵਾਲ ਨੇ ਇੱਕ ਹੋਰ ਯੂ ਟਰਨ ਲਿਆ! ਸਾਡੇ ਦਰਵਾਜ਼ੇ ਹਾਲੇ ਵੀ ਖੁੱਲ੍ਹੇ ਹਨ, ਪਰ ਸਮਾਂ ਬਹੁਤ ਘੱਟ ਹੈ।' ਰਾਹੁਲ ਨੇ ਟਵੀਟ ਦੇ ਨਾਲ 'ਹੁਣ ਆਪ ਦੀ ਵਾਰੀ' ਹੈਸ਼ਟੈਗ ਵੀ ਲਾਇਆ ਹੈ। ਜ਼ਿਕਰਯੋਗ ਹੈ ਕਿ ਦਿੱਲੀ 'ਚ ਛੇਵੇਂ ਪੜਾਅ ਲਈ 12 ਮਈ ਨੂੰ ਵੋਟਿੰਗ ਹੋਣੀ ਹੈ। ਇਸ ਲਈ 16 ਅਪ੍ਰੈਲ ਨੂੰ ਨਾਮਜ਼ਦਗੀ ਸ਼ੁਰੂ ਹੋ ਜਾਵੇਗੀ। ਇਸੇ ਦੌਰਾਨ ਕੇਜਰੀਵਾਲ ਨੇ ਕਿਹਾ ਹੈ ਕਿ ਰਾਹੁਲ ਦੀ ਪੇਸ਼ਕਸ਼ ਸਿਰਫ ਦਿਖਾਵਾ ਹੈ। ਕਾਂਗਰਸ ਭਾਜਪਾ ਨੂੰ ਹਰਾਉਣ ਲਈ ਗੰਭੀਰ ਨਹੀਂ।

194 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper