Latest News
ਬਜਰੰਗੀਆਂ ਵੱਲੋਂ ਨਾਟਕ ਦਾ ਵਿਰੋਧ

Published on 19 Apr, 2019 09:56 AM.

ਲੁਧਿਆਣਾ (ਐੱਮ ਐੱਸ ਭਾਟੀਆ)
ਭਾਰਤੀ ਕਮਿਊਨਿਸਟ ਪਾਰਟੀ ਨੇ ਲੁਧਿਆਣਾ ਵਿੱਚ ਸਥਿਤ ਲੜਕਿਆਂ ਦੇ ਸਰਕਾਰੀ ਕਾਲਜ ਵਿਖੇ ਹੋਏ ਮਿਊਜ਼ੀਅਮ ਨਾਮਕ ਨਾਟਕ ਨੂੰ ਦਿਖਾਉਣ 'ਤੇ ਬਜਰੰਗ ਦਲ ਦੇ ਦਬਾਅ ਹੇਠ ਪਿੰ੍ਰਸੀਪਲ, ਇੱਕ ਅਧਿਆਪਕ ਅਤੇ ਵਿਦਿਆਰਥੀਆਂ 'ਤੇ ਐੱਫ਼ ਆਈ ਆਰ ਦਰਜ ਕਰਨ ਦੀ ਨਿਖੇਧੀ ਕਰਦਿਆਂ ਇਸ ਨੂੰ ਫ਼ੌਰਨ ਵਾਪਸ ਲੈਣ ਦੀ ਮੰਗ ਕੀਤੀ ਹੈ। ਔਰਤਾਂ ਦੇ ਅਧਿਕਾਰਾਂ ਉੱਪਰ ਲਿਖਿਆ ਇਹ ਡਰਾਮਾ ਰਸਿਕਾ ਅਗਾਸੇ ਨਾਂਅ ਦੀ ਮਰਾਠੀ ਕਲਾਕਾਰ ਦੁਆਰਾ ਲਿਖਿਆ ਗਿਆ ਹੈ ਤੇ ਵਿੱਕੀ ਮਹੇਸਰੀ ਦੇ ਨਿਰਦੇਸ਼ਨ ਵਿੱਚ ਪੰਜਾਬ ਯੂਨੀਵਰਸਿਟੀ ਦੁਆਰਾ ਪਰਮਾਣਿਤ ਹੈ ਅਤੇ 250 ਕਾਲਜਾਂ ਦੇ ਯੂਥ ਫ਼ੈਸਟੀਵਲ ਵਿੱਚ ਪਹਿਲੇ ਨੰਬਰ ਵਿੱਚ ਰਿਹਾ ਹੈ। ਇਹ ਉੱਤਰ ਭਾਰਤ ਦੀਆਂ 32 ਯੂਨੀਵਰਸਿਟੀਆਂ ਦੇ ਫ਼ੈਸਟੀਵਲ ਵਿੱਚ ਚੌਥੇ ਸਥਾਨ 'ਤੇ ਰਿਹਾ ਹੈ। ਇਸ ਵਿੱਚ ਰੂੜ੍ਹੀਵਾਦੀਆਂ ਵੱਲੋਂ ਔਰਤਾਂ ਦੇ ਅਧਿਕਾਰਾਂ ਦੇ ਹਨਨ 'ਤੇ ਸੁਆਲ ਉਠਾਇਆ ਗਿਆ ਹੈ, ਪਰ ਬਜਰੰਗਦਲੀਆਂ ਦੁਆਰਾ ਬਿਨਾਂ ਇਸ ਨੂੰ ਦੇਖੇ ਪੂਰਬ ਨਿਯੋਜਿਤ ਸਾਜ਼ਿਸ਼ ਤਹਿਤ ਇਸ 'ਤੇ ਬਾਵੇਲਾ ਖੜਾ ਕੀਤਾ ਗਿਆ ਤੇ ਪ੍ਰਸ਼ਾਸਨ ਨੇ ਬਿਨਾਂ ਜਾਂਚ ਕੀਤੇ ਕੇਸ ਦਰਜ ਕਰ ਲਿਆ। ਕਿਉਂਕਿ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਇਸ ਨੂੰ ਸ਼ੁਰੂ ਹੋਣ ਦੇ 2-3 ਮਿੰਟਾਂ ਬਾਅਦ ਹੀ ਰੋਕ ਦਿੱਤਾ ਗਿਆ।
ਇਸ ਐੱਫ਼ ਆਈ ਆਰ ਨੂੰ ਫ਼ੌਰਨ ਵਾਪਸ ਲਿਆ ਜਾਏ। ਬਿਆਨ ਜਾਰੀ ਕਰਨ ਵਾਲਿਆਂ ਵਿੱਚ ਹਨ- ਕਾਮਰੇਡ ਡੀ ਪੀ ਮੌੜ ਜ਼ਿਲ੍ਹਾ ਸਕੱਤਰ, ਡਾ: ਅਰੁਣ ਮਿੱਤਰਾ, ਚਮਕੌਰ ਸਿੰਘ, ਰਮੇਸ਼ ਰਤਨ, ਗੁਰਨਾਮ ਸਿੱਧੂ, ਐੱਮ ਐੱਸ ਭਾਟੀਆ।

139 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper