Latest News
ਮੋਦੀ ਤੇ ਚੋਣ ਕਮਿਸ਼ਨ ਨੇ ਅਕਸ ਸੁਧਾਰਨ ਦਾ ਮੌਕਾ ਗੁਆਇਆ : ਕੁਰੈਸ਼ੀ

Published on 19 Apr, 2019 09:59 AM.

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੈਲੀਕਾਪਟਰ ਦੀ ਕਥਿਤ ਤੌਰ 'ਤੇ ਜਾਂਚ ਕਰਨ ਵਾਲੇ ਕਰਨਾਟਕ ਕਾਡਰ ਦੇ ਆਈ ਏ ਐੱਸ ਅਫਸਰ ਮੁਹੰਮਦ ਮੋਹਸਿਨ ਨੂੰ ਮੁਅੱਤਲ ਕਰਨ ਦਾ ਮਾਮਲਾ ਵਧਦਾ ਜਾ ਰਿਹਾ ਹੈ। ਹੁਣ ਸਾਬਕਾ ਮੁੱਖ ਚੋਣ ਕਮਿਸ਼ਨਰ ਡਾ. ਐੱਸ ਵਾਈ ਕੁਰੈਸ਼ੀ ਨੇ ਇਸ ਮਾਮਲੇ ਵਿਚ ਵੱਡਾ ਬਿਆਨ ਦਿੰਦਿਆਂ ਕਿਹਾ ਹੈ, 'ਪੀ ਐੱਮ ਮੋਦੀ ਦੇ ਹੈਲੀਕਾਪਟਰ ਦੀ ਜਾਂਚ ਕਰਨ ਵਾਲੇ ਅਫਸਰ ਦੀ ਮੁਅੱਤਲੀ ਮੰਦਭਾਗੀ ਤਾਂ ਹੈ ਹੀ, ਪੀ ਐੱਮ ਤੇ ਚੋਣ ਕਮਿਸ਼ਨ ਨੇ ਆਪਣਾ ਅਕਸ ਸੁਧਾਰਨ ਦਾ ਮੌਕਾ ਵੀ ਗੁਆ ਲਿਆ ਹੈ।' ਡਾਕਟਰ ਕੁਰੈਸ਼ੀ ਨੇ ਕਿਹਾ ਕਿ ਇਨ੍ਹਾਂ ਦੋਹਾਂ ਅਦਾਰਿਆਂ ਦੀ ਲੋਕਾਂ ਪ੍ਰਤੀ ਜਵਾਬਦੇਹੀ ਹੈ, ਪਰ ਪ੍ਰਧਾਨ ਮੰਤਰੀ ਮੋਦੀ ਲਗਾਤਾਰ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ ਹਨ ਤੇ ਚੋਣ ਕਮਿਸ਼ਨ ਵਾਰ-ਵਾਰ ਨਜ਼ਰਅੰਦਾਜ਼ ਕਰ ਰਿਹਾ ਹੈ। ਹੈਲੀਕਾਪਟਰ ਦੀ ਜਾਂਚ ਨੂੰ ਇੰਜ ਲਿਆ ਜਾਣਾ ਚਾਹੀਦਾ ਸੀ ਕਿ ਕਾਨੂੰਨ ਸਭ ਲਈ ਬਰਾਬਰ ਹੈ, ਪਰ ਅਜਿਹਾ ਹੋਇਆ ਨਹੀਂ। ਕੁਰੈਸ਼ੀ ਨੇ ਕਿਹਾ ਕਿ ਜਦੋਂ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਹੈਲੀਕਾਪਟਰ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਈ ਇਤਰਾਜ਼ ਨਹੀਂ ਕੀਤਾ।

165 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper