Latest News
ਖਾੜੀ 'ਚ ਜੰਗ ਦੇ ਆਸਾਰ, ਅਮਰੀਕਾ ਨੇ ਇਰਾਕ 'ਚੋਂ ਗੈਰ-ਜ਼ਰੂਰੀ ਅਫਸਰ ਵਾਪਸ ਸੱਦ ਲਏ

Published on 15 May, 2019 11:14 AM.



ਵਾਸ਼ਿੰਗਟਨ। ਅਮਰੀਕਾ ਤੇ ਈਰਾਨ ਵਿਚਾਲੇ ਵਧਦੇ ਤਣਾਅ ਨੂੰ ਦੇਖਦਿਆਂ ਜੰਗ ਵਰਗੇ ਆਸਾਰ ਨਜ਼ਰ ਆ ਰਹੇ ਹਨ। ਸਾਊਦੀ ਅਰਬ ਦੇ ਦੋ ਤੇਲ ਟੈਂਕਰਾਂ 'ਤੇ ਯੂ ਏ ਈ ਦੇ ਤੱਟ 'ਤੇ ਹੋਏ ਹਮਲੇ ਦੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਸਿਖਰ 'ਤੇ ਪੁੱਜ ਗਿਆ ਹੈ। ਹਾਲਾਂਕਿ ਈਰਾਨ ਨੇ ਤੇਲ ਟੈਂਕਰਾਂ 'ਤੇ ਹਮਲੇ ਵਿਚ ਆਪਣਾ ਹੱਥ ਹੋਣ ਨੂੰ ਰੱਦ ਕਰਦਿਆਂ ਇਸ ਨੂੰ ਵਿਦੇਸ਼ੀ ਸਾਜ਼ਿਸ਼ ਦੱਸਿਆ ਹੈ। ਇਸ ਦਰਮਿਆਨ ਅਮਰੀਕਾ ਨੇ ਪੱਛਮੀ ਏਸ਼ੀਆ ਵਿਚ ਦਬਾਅ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਉਸ ਨੇ ਇਰਾਕ ਵਿਚਲੇ ਆਪਣੇ ਉਨ੍ਹਾਂ ਅਫਸਰਾਂ ਨੂੰ ਵਾਪਸ ਸੱਦ ਲਿਆ ਹੈ, ਜਿਨ੍ਹਾਂ ਦੀ ਹੰਗਾਮੀ ਹਾਲਤ ਵਿਚ ਲੋੜ ਨਹੀਂ ਪੈਂਦੀ। 'ਨਿਊਯਾਰਕ ਟਾਈਮਜ਼' ਅਖਬਾਰ ਨੇ ਖਬਰ ਦਿੱਤੀ ਹੈ ਕਿ ਅਮਰੀਕਾ ਈਰਾਨ ਨਾਲ ਮੁਕਾਬਲਾ ਕਰਨ ਲਈ ਮੱਧ ਪੂਰਬ ਵਿਚ ਇਕ ਲੱਖ 20 ਹਜ਼ਾਰ ਫੌਜੀ ਤਾਇਨਾਤ ਕਰਨ ਜਾ ਰਿਹਾ ਹੈ। ਅਮਰੀਕਾ ਦੇ ਈਰਾਨ ਨਾਲ ਰਿਸ਼ਤੇ ਇਕ ਸਾਲ ਤੋਂ ਖਰਾਬ ਚੱਲ ਰਹੇ ਹਨ, ਜਦੋਂ ਤੋਂ ਰਾਸ਼ਟਰਪਤੀ ਟਰੰਪ ਨੇ ਓਬਾਮਾ ਪ੍ਰਸ਼ਾਸਨ ਵੱਲੋਂ ਈਰਾਨ ਨੂੰ ਪ੍ਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਲਈ ਕੀਤੇ ਸਮਝੌਤੇ ਨੂੰ ਰੱਦ ਕੀਤਾ ਹੈ।

66 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper