Latest News
ਅਡਵਾਨੀ ਜੀ ਦੀਆਂ ਅੱਖਾਂ 'ਚ ਹੰਝੂ ਸਨ, ਪਰ ਉਨ੍ਹਾ ਮੈਨੂੰ ਭਾਜਪਾ ਛੱਡਣ ਤੋਂ ਰੋਕਿਆ ਨਹੀਂ : ਸ਼ਤਰੂਘਨ

Published on 15 May, 2019 11:16 AM.


ਨਵੀਂ ਦਿੱਲੀ : ਸ਼ਤਰੂਘਨ ਸਿਨਹਾ ਨੇ ਕਿਹਾ ਹੈ ਕਿ ਭਾਜਪਾ ਛੱਡ ਕੇ ਕਾਂਗਰਸ ਵਿਚ ਆਉਣ ਤੋਂ ਪਹਿਲਾਂ ਉਹ ਅੱੈਲ ਕੇ ਅਡਵਾਨੀ ਨੂੰ ਮਿਲੇ ਤੇ ਉਨ੍ਹਾ ਤੋਂ ਅਸ਼ੀਰਵਾਦ ਲਿਆ। ਉਨ੍ਹਾ ਮੈਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਹ ਜਜ਼ਬਾਤੀ ਹੋ ਗਏ। ਉਨ੍ਹਾ ਦੀਆਂ ਅੱਖਾਂ ਵਿਚ ਹੰਝੂ ਆ ਗਏ, ਪਰ ਉਨ੍ਹਾ ਮੈਨੂੰ ਰੋਕਿਆ ਨਹੀਂ। ਅਡਵਾਨੀ ਜੀ ਨੇ ਮੈਨੂੰ ਕਿਹਾ, 'ਠੀਕ ਹੈ, ਮੈਂ ਤੈਨੂੰ ਪਿਆਰ ਕਰਦਾ ਹਾਂ।' ਉਨ੍ਹਾ ਇਕ ਟੀ ਵੀ ਚੈਨਲ ਨਾਲ ਗੱਲਬਾਤ ਵਿਚ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਤੇ ਅੱਜ ਦੇ ਸਮੇਂ ਵਿਚ ਜ਼ਮੀਨ-ਅਸਮਾਨ ਦਾ ਫਰਕ ਹੈ। ਉਸ ਸਮੇਂ ਦੇਸ਼ ਵਿਚ ਜਮਹੂਰੀਅਤ ਸੀ ਤੇ ਅੱਜ ਤਾਨਾਸ਼ਾਹੀ ਹੈ। ਅੱਜ ਭਾਜਪਾ ਅਡਵਾਨੀ ਜੀ ਵਰਗੇ ਬਜ਼ੁਰਗ ਆਗੂਆਂ ਨਾਲ ਸਹੀ ਸਲੂਕ ਨਹੀਂ ਕਰ ਰਹੀ। ਉਨ੍ਹਾ ਕਿਹਾ ਕਿ ਮੋਦੀ 23 ਮਈ ਦੇ ਬਾਅਦ ਪ੍ਰਧਾਨ ਮੰਤਰੀ ਨਹੀਂ ਰਹਿਣਗੇ। ਮਮਤਾ ਬੈਨਰਜੀ ਨੇ ਉਨ੍ਹਾ ਨੂੰ ਸਹੀ ਨਾਂਅ ਦਿੱਤਾ ਹੈ ਐਕਸਪਾਇਰੀ ਪੀ ਐੱਮ ਦਾ। ਚੋਣ ਨਤੀਜਿਆਂ ਦੇ ਬਾਅਦ ਉਨ੍ਹਾ ਨੂੰ ਝੋਲਾ ਚੁੱਕ ਕੇ ਜਾਣਾ ਹੀ ਪਏਗਾ।

118 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper