Latest News
ਕਾਂਗਰਸ ਦੀ ਪ੍ਰੈੱਸ ਕਾਨਫਰੰਸ 'ਚ ਯੋਗੀ ਭਗਤ ਦਾ ਹੰਗਾਮਾ

Published on 15 May, 2019 11:22 AM.


ਨਵੀਂ ਦਿੱਲੀ : ਕਾਂਗਰਸ ਦੀ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਹੰਗਾਮਾ ਹੋ ਗਿਆ। ਪਾਰਟੀ ਦੇ ਬੁਲਾਰੇ ਪਵਨ ਖੇੜਾ ਪ੍ਰੈੱਸ ਕਾਨਫਰੰਸ ਸ਼ੁਰੂ ਕਰਨ ਹੀ ਵਾਲੇ ਸਨ ਕਿ ਅਚਾਨਕ ਤਿਰੰਗਾ ਲੈ ਕੇ ਪੁੱਜੇ ਬੰਦੇ ਨੇ ਵੰਦੇ ਮਾਤਰਮ ਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਾ ਦਿੱਤੇ ਅਤੇ ਕਿਹਾ ਕਿ ਯੂ ਪੀ ਦੇ ਸੀ ਐੱਮ ਯੋਗੀ ਆਦਿੱਤਿਆਨਾਥ ਨੂੰ ਅਜੈ ਸਿੰਘ ਬਿਸ਼ਟ ਦੇ ਨਾਂਅ ਨਾਲ ਪੁਕਾਰਿਆ ਜਾਣਾ ਭਾਰਤੀ ਸੰਸਕ੍ਰਿਤੀ ਦਾ ਅਪਮਾਨ ਹੈ। ਸੁਰੱਖਿਆ ਸਟਾਫ ਉਸ ਨੂੰ ਫੜ ਕੇ ਬਾਹਰ ਲੈ ਗਿਆ। ਬਾਹਰ ਉਸ ਨੇ ਮੀਡੀਆ ਵਾਲਿਆਂ ਨੂੰ ਕਿਹਾ ਕਿ ਵਿਦੇਸ਼ੀ ਦਾ ਬੇਟਾ (ਰਾਹੁਲ) ਪ੍ਰਧਾਨ ਮੰਤਰੀ ਨਹੀਂ ਬਣ ਸਕਦਾ। ਬੰਦੇ ਦੀ ਪਛਾਣ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਨਚੀਕੇਤਾ ਵਜੋਂ ਹੋਈ ਹੈ। ਉਸ ਨੇ ਖੁਦ ਨੂੰ ਭਾਜਪਾ ਕਾਰਕੁਨ ਦੱਸਿਆ ਹੈ।

231 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper