Latest News
ਸਿਖਰ 'ਤੇ ਚੜ੍ਹਨ ਦਾ ਸਿਖਰ

Published on 15 May, 2019 11:23 AM.


ਕਾਠਮੰਡੂ : ਨੇਪਾਲ ਦੇ 49 ਸਾਲ ਦੇ ਸ਼ੇਰਪਾ ਕਾਮੀ ਰੀਤਾ ਨੇ ਮਾਊਂਟ ਐਵਰੈਸਟ ਨੂੰ 23ਵੀਂ ਵਾਰ ਸਰ ਕਰਕੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਉਹ ਪਿਛਲੇ ਸਾਲ 22ਵੀਂ ਵਾਰ ਚੜ੍ਹੇ ਸੀ ਤੇ ਬੁੱਧਵਾਰ ਹੋਰਨਾਂ ਸ਼ੇਰਪਿਆਂ ਨਾਲ 8850 ਮੀਟਰ ਉੱਚੀ ਚੋਟੀ 'ਤੇ ਪੁੱਜੇ। ਉਹ 1994 ਤੋਂ ਐਵਰੈਸਟ 'ਤੇ ਚੜ੍ਹ ਰਹੇ ਹਨ। 1995 ਵਿਚ ਚੜ੍ਹਾਈ ਪੂਰੀ ਨਹੀਂ ਕਰ ਸਕੇ ਸਨ, ਕਿਉਂਕਿ ਸਿਖਰ 'ਤੇ ਪਹੁੰਚਣ ਤੋਂ ਪਹਿਲਾਂ ਉਨ੍ਹਾ ਦਾ ਇਕ ਸਾਥੀ ਬਿਮਾਰ ਹੋ ਗਿਆ ਸੀ। ਉਹ 2017 ਵਿਚ 21ਵੀਂ ਵਾਰ ਸਿਖਰ 'ਤੇ ਪਹੁੰਚਣ ਵਾਲੇ ਤੀਜੇ ਪਰਬਤਾਰੋਹੀ ਬਣੇ ਸਨ। ਉਨ੍ਹਾ ਤੋਂ ਪਹਿਲਾਂ ਰਿਟਾਇਰ ਹੋਣ ਤੋਂ ਪਹਿਲਾਂ ਅਪਾ ਸ਼ੇਰਪਾ ਤੇ ਫੁਰਬਾ ਤਾਸ਼ੀ ਸ਼ੇਰਪਾ ਨੇ ਇਹ ਕਾਮਯਾਬੀ ਹਾਸਲ ਕੀਤੀ ਸੀ।

168 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper