Latest News
ਸਿੱਧੂ ਵੀ ਮੰਨਦੈ ਪਤਨੀ ਨੂੰ ਚੰਡੀਗੜ੍ਹ ਤੋਂ ਟਿਕਟ ਦੇ ਰਾਹ 'ਚ ਕੈਪਟਨ ਨੇ ਢੁੱਚਰ ਡਾਹੀ

Published on 16 May, 2019 11:58 AM.


ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਮੰਨਦੇ ਹਨ ਕਿ ਉਨ੍ਹਾ ਦੀ ਪਤਨੀ ਨੂੰ ਚੰਡੀਗੜ੍ਹ ਤੋਂ ਲੋਕਸਭਾ ਚੋਣ ਲਈ ਟਿਕਟ ਕੈਪਟਨ ਅਮਰਿੰਦਰ ਸਿੰਘ ਦੇ ਕਰਕੇ ਨਹੀਂ ਮਿਲੀ। ਪ੍ਰੈਸ ਕਾਨਫਰੰਸ ਵਿਚ ਜਦੋਂ ਸਿੱਧੂ ਨੂੰ ਉਨ੍ਹਾਂ ਦੀ ਪਤਨੀ ਦੀ ਟਿਕਟ ਕੱਟੇ ਜਾਣ 'ਤੇ ਉਨ੍ਹਾ ਵੱਲੋਂ ਕੈਪਟਨ ਖਿਲਾਫ ਦਿੱਤੇ ਬਿਆਨ ਬਾਰੇ ਸਵਾਲ ਕੀਤਾ ਗਿਆ ਤਾਂ ਸਿੱਧੂ ਨੇ ਕਿਹਾ, 'ਮੇਰੀ ਪਤਨੀ ਨੇ ਜੋ ਵੀ ਕਿਹਾ, ਮੈਨੂੰ ਉਸ ਉਪਰ ਵਿਸ਼ਵਾਸ ਹੈ, ਇਹ ਹੀ ਮੇਰਾ ਜਵਾਬ ਹੈ।'
ਜ਼ਿਕਰਯੋਗ ਹੈ ਕਿ ਨਵਜੋਤ ਕੌਰ ਸਿੱਧੂ ਚੰਡੀਗੜ੍ਹ ਤੋਂ ਟਿਕਟ ਦੀ ਚਾਹਵਾਨ ਸੀ ਪਰ ਪਾਰਟੀ ਨੇ ਇੱਥੋਂ ਪਵਨ ਕੁਮਾਰ ਬਾਂਸਲ ਨੂੰ ਟਿਕਟ ਦੇ ਦਿੱਤੀ। ਨਵਜੋਤ ਕੌਰ ਸਿੱਧੂ ਨੇ ਆਪਣੀ ਟਿਕਟ ਕੱਟੇ ਜਾਣ ਪਿੱਛੇ ਕੈਪਟਨ ਅਮਰਿੰਦਰ ਸਿੰਘ ਅਤੇ ਆਸ਼ਾ ਕੁਮਾਰੀ ਦਾ ਹੱਥ ਦੱਸਿਆ ਸੀ। ਉਨ੍ਹਾਂ ਦਿੱਲੀ ਵਿਚ ਕਿਹਾ ਕਿ ਉਹ ਸੀਟ ਨਹੀਂ ਜਿੱਤ ਸਕਦੀ।ਯਾਦ ਰਹੇ ਕੈਪਟਨ ਕਹਿ ਚੁੱਕੇ ਹਨ ਕਿ ਨਵਜੋਤ ਨੂੰ ਅਮ੍ਰਿਤਸਰ ਜਾਂ ਬਠਿੰਡੇ ਤੋਂ ਲੜਨ ਲਈ ਪੁੱਛਿਆ ਗਿਆ ਸੀ ਪਰ ਉਸਨੇ ਨਾਂਹ ਕਰ ਦਿੱਤੀ। ਚੰਡੀਗੜ੍ਹ ਬਾਰੇ ਫੈਸਲਾ ਉਹ ਨਹੀਂ ਲੈ ਸਕਦੇ ਸੀ।

106 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper