Latest News
ਔਰੰਗਜ਼ੇਬ ਦੀ ਹੱਤਿਆ ਕਰਨ ਵਾਲਾ ਅੱਤਵਾਦੀ ਸੁਰੱਖਿਆ ਬਲਾਂ ਨੇ ਕੀਤਾ ਢੇਰ

Published on 18 May, 2019 11:38 AM.


ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ)
ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸ਼ਨੀਵਾਰ ਸਵੇਰੇ ਇੱਕ ਅਭਿਆਨ ਦੌਰਾਨ ਸੁਰੱਖਿਆ ਬਲਾਂ ਨੇ ਫੌਜ ਦੇ ਜਵਾਨ ਔਰੰਗਜ਼ੇਬ ਦੀ ਹੱਤਿਆ 'ਚ ਸ਼ਾਮਲ ਇੱਕ ਅੱਤਵਾਦੀ ਸਮੇਤ ਹਿਜ਼ਬੁਲ ਮੁਜ਼ਾਹਦੀਨ ਦੇ ਤਿੰਨ ਦਹਿਸ਼ਤਗਰਦਾਂ ਨੂੰ ਮਾਰ ਦਿੱਤਾ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅਵੰਤੀਪੁਰਾ ਦੇ ਪੰਜਗਾਮ ਖੇਤਰ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਪੱਕੀ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਸੁਰੱਖਿਆ ਬਲਾਂ ਨੇ ਸ਼ਨੀਵਾਰ ਤੜਕੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ।
ਉਨ੍ਹਾਂ ਕਿਹਾ ਕਿ ਤਲਾਸ਼ੀ ਅਭਿਆਨ ਦੌਰਾਨ ਇੱਕ ਜਗ੍ਹਾ ਲੁਕੇ ਹੋਏ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦਾ ਜਵਾਨਾਂ ਨੇ ਜਵਾਬ ਦਿੱਤਾ। ਇਸ ਦੌਰਾਨ ਜਵਾਨਾਂ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਮੌਕੇ ਤੋਂ ਹਥਿਆਰ ਜ਼ਬਤ ਕੀਤੇ ਗਏ ਹਨ। ਪੁਲਸ ਬੁਲਾਰੇ ਮੁਤਾਬਕ ਡਾਰ 2018 'ਚ ਫੌਜ ਦੇ ਜਵਾਨ ਔਰੰਗਜ਼ੇਬ ਦੀ ਹੱਤਿਆ ਅਤੇ ਪੁਲਸ ਮੁਲਾਜ਼ਮ ਆਕਿਬ ਅਹਿਮਦ ਵਾਗੇ ਦਾ ਕਤਲ ਕਰਨ ਵਾਲੇ ਸਮੂਹ 'ਚ ਸ਼ਾਮਲ ਸੀ। ਉਸ ਖਿਲਾਫ਼ ਅੱਤਵਾਦ ਦੇ ਕਈ ਮਾਮਲੇ ਦਰਜ ਸਨ। ਅੱਤਵਾਦੀਆਂ ਨੇ ਪਿਛਲੇ ਸਾਲ ਜੂਨ 'ਚ ਈਦ ਮਨਾਉਣ ਲਈ ਪੁਣਛ ਸਥਿਤ ਆਪਣੇ ਘਰ ਜਾ ਰਹੇ ਔਰੰਗਜ਼ੇਬ ਦਾ ਪੁਲਵਾਮਾ 'ਚ ਅਗਵਾ ਕਰ ਲਿਆ ਸੀ ਅਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ ਸੀ।

377 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper