Latest News
ਬਿਨਾਂ ਕਾਰਨ ਫ਼ਿਲਮਾਂ ਤੋਂ ਕੱਢ ਦਿੱਤਾ ਗਿਆ ਸੀ : ਸ਼ਿਲਪਾ ਸ਼ੈਟੀ

Published on 20 May, 2019 11:24 AM.

ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਅਭਿਨੇਤਰੀ ਸ਼ਿਲਪਾ ਸ਼ੈਟੀ ਕੁੰਦਰਾ ਦਾ ਕਹਿਣਾ ਹੈ ਕਿ ਹਿੰਦੀ ਫ਼ਿਲਮਾਂ 'ਚ ਉਸ ਦਾ ਸਫ਼ਰ ਆਸਾਨ ਨਹੀਂ ਰਿਹਾ, ਕਿਉਂਕਿ ਇਹ ਵੀ ਹੋਇਆ ਕਿ ਨਿਰਮਾਤਾਵਾਂ ਨੇ ਉਸ ਨੂੰ ਬਿਨਾਂ ਕੋਈ ਕਾਰਨ ਦੱਸੇ ਫ਼ਿਲਮਾਂ 'ਚੋਂ ਬਾਹਰ ਕੱਢ ਦਿੱਤਾ ਸੀ। 'ਹਿਊਮਨਸ ਆਫ਼ ਬੰਬੇ' ਦੇ ਅਧਿਕਾਰਤ ਇੰਸਟਾਗ੍ਰਮ ਪੇਜ਼ 'ਤੇ ਸਾਂਝੀ ਕੀਤੀ ਗਈ ਇੱਕ ਪੋਸਟ 'ਚ 1993 'ਚ ਫ਼ਿਲਮ 'ਬਾਜ਼ੀਗਰ' ਤੋਂ ਆਗਾਜ਼ ਕਰਨ ਵਾਲੀ ਸ਼ਿਲਪਾ ਨੇ ਹਿੰਦੀ ਫ਼ਿਲਮ ਉਦਯੋਗ ਦੇ ਆਪਣੇ ਸਫ਼ਰ ਅਤੇ ਸੰਘਰਸ਼ ਬਾਰੇ 'ਚ ਖੁੱਲ੍ਹ ਕੇ ਦੱਸਿਆ।
ਸ਼ਿਲਪਾ ਨੇ ਲਿਖਿਆ, 'ਮੈਂ ਇੱਕ ਸਾਂਵਲੀ, ਲੰਮੀ ਅਤੇ ਪਤਲੀ ਲੜਕੀ ਸੀ, ਜਿਸ ਨੇ ਆਪਣੀ ਜ਼ਿੰਦਗੀ ਬਾਰੇ 'ਚ ਕਾਫ਼ੀ ਕੁਝ ਸੋਚਿਆ ਸੀ, ਮੈਂ ਗ੍ਰੈਜੂਏਸ਼ਨ ਕਰਕੇ ਪਿਤਾ ਦੇ ਨਾਲ ਕੰਮ ਕਰੂੰਗੀ... ਚਾਹੇ ਹੀ ਮੈਂ ਮਨ ਹੀ ਮਨ ਕੁਝ ਹੋਰ ਬਣਨਾ ਚਾਹੁੰਦੀ ਸੀ, ਕੁਝ ਵੱਡਾ ਅਤੇ ਬੇਹਤਰ ਕਰਨਾ ਚਾਹੁੰਦੀ ਸੀ, ਕਦੀ ਇਸ ਤਰ੍ਹਾਂ ਮਹਿਸੂਸ ਨਹੀਂ ਕੀਤਾ ਕਿ ਮੈਂ ਇਹ ਨਹੀਂ ਕਰ ਸਕਦੀ ਹਾਂ, ਪਰ ਜਦ ਮੈਂ ਬਸ ਮਜੇ ਲਈ ਫੈਸ਼ਨ ਸ਼ੋਅ 'ਚ ਹਿੱਸਾ ਲਿਆ ਤਾਂ ਮੈਂ ਇੱਕ ਫੋਟੋਗ੍ਰਾਫ਼ਰ ਨੂੰ ਮਿਲੀ, ਜੋ ਮੇਰੀਆਂ ਤਸਵੀਰਾਂ ਲੈਣਾ ਚਾਹੁੰਦਾ ਸੀ।'
ਸ਼ਿਲਪਾ ਨੇ ਕਿਹਾ ਕਿ ਇਹ ਕੰਫਰਟ ਜ਼ੋਨ ਤੋਂ ਬਾਹਰ ਨਿਕਲਣ ਦਾ ਇੱਕ ਬੇਹਤਰੀਨ ਮੌਕਾ ਸੀ ਅਤੇ ਉਨ੍ਹਾਂ ਤਸਵੀਰਾਂ ਨੇ ਉਸ ਲਈ ਮਾਡਲਿੰਗ ਦੀ ਦੁਨੀਆ ਦੇ ਦਰਵਾਜ਼ੇ ਖੋਲ੍ਹ ਦਿੱਤੇ। ਅਭਿਨੇਤਰੀ ਨੇ ਦੱਸਿਆ ਕਿ ਛੇਤੀ ਹੀ ਉਸ ਨੂੰ ਪਹਿਲੀ ਫ਼ਿਲਮ ਦਾ ਆਫ਼ਰ ਆਇਆ ਅਤੇ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਅੱਗੇ ਹੀ ਵਧਦੀ ਗਈ, ਪਰ ਕੁਝ ਵੀ ਅਸਾਨੀ ਨਾਲ ਨਹੀਂ ਮਿਲਦਾ। ਜਦ ਉਸ ਨੇ ਆਗਾਜ਼ ਕੀਤਾ, ਉਸ ਸਮੇਂ ਸਿਰਫ਼ 17 ਸਾਲ ਦੀ ਸੀ ਅਤੇ ਜ਼ਿਆਦਾ ਦੁਨੀਆਦਾਰੀ ਨਹੀਂ ਸਮਝਦੀ ਸੀ। ਸਫ਼ਲਤਾ ਦੇ ਨਾਲ ਉਸ ਨੂੰ ਪਰਖਿਆ ਜਾਣ ਲੱਗਾ, ਜਿਸ ਲਈ ਉਹ ਤਿਆਰ ਨਹੀਂ ਸੀ।
ਅਭਿਨੇਤਰੀ ਨੇ ਕਿਹਾ ਕਿ ਉਹ ਹਿੰਦੀ ਬੋਲਣਾ ਨਹੀਂ ਜਾਣਦੀ ਸੀ ਅਤੇ ਕੈਮਰੇ ਦੇ ਸਾਹਮਣੇ ਆਉਣ ਦੇ ਬਾਰੇ ਸੋਚ ਕੇ ਹੀ ਘਬਰਾ ਜਾਂਦੀ ਸੀ। ਸ਼ਿਲਪਾ ਨੇ ਯਾਦ ਕਰਦੇ ਹੋਏ ਕਿਹਾ, 'ਮੈਂ ਉਸ ਮੋੜ 'ਤੇ ਪਹੁੰਚ ਗਈ, ਜਿੱਥੇ ਮੇਰੇ ਕੈਰੀਅਰ ਦੀ ਰਫ਼ਤਾਰ ਸੁਸਤ ਪੈ ਗਈ। ਮੈਂ ਸਖ਼ਤ ਮਿਹਨਤ ਕੀਤੀ, ਪਰ ਹਮੇਸ਼ਾ ਲੱਗਦਾ ਸੀ ਕਿ ਮੈਂ ਪਿੱਛੇ ਹਾਂ। ਇੱਕ ਸਮਾਂ ਸਨਮਾਨਤ ਹੋਣਾ ਅਤੇ ਫਿਰ ਬਾਅਦ 'ਚ ਖੁਦ ਨੂੰ ਨਜ਼ਰਅੰਦਾਜ਼ ਹੁੰਦੇ ਦੇਖਣਾ ਅਸਾਨ ਨਹੀਂ ਹੁੰਦਾ। ਮੈਨੂੰ ਯਾਦ ਹੈ ਕਿ ਕੁਝ ਨਿਰਮਾਤਾਵਾਂ ਨੇ ਮੈਨੂੰ ਬਿਨਾਂ ਕਿਸੇ ਕਾਰਨ ਆਪਣੀਆਂ ਫ਼ਿਲਮਾਂ 'ਚੋਂ ਕੱਢ ਦਿੱਤਾ ਸੀ।'
43 ਸਾਲਾ ਅਭਿਨੇਤਰੀ ਨੇ ਫਿਰ ਤੋਂ ਖੁਦ ਨੂੰ ਉਭਾਰਨ ਦਾ ਫੈਸਲਾ ਕੀਤਾ ਅਤੇ ਫਿਰ ਰਿਆਲਿਟੀ ਟੀ ਵੀ ਸ਼ੋਅ 'ਸੈਲੀਬ੍ਰਿਟੀ ਬਿੱਗ ਬ੍ਰਦਰਜ਼ 5' ਜਿੱਤ ਕੇ ਉਹ ਰਾਤੋ-ਰਾਤ ਮਸ਼ਹੂਰ ਹੋ ਗਈ। ਸ਼ੋਅ 'ਚ ਸ਼ਿਲਪਾ ਤੇ ਉੁਸ ਦੀ ਹਾਊਸਮੇਟ ਜ਼ੈੱਡ ਗੁਡੀ, ਜੋ ਓ ਮੀਆਰਾ ਅਤੇ ਡੇਨੀਅਲ ਲਾਊਡ ਨੇ ਨਸਲੀ ਟਿੱਪਣੀ ਕਰਕੇ ਨਿਸ਼ਾਨਾ ਸਾਧਿਆ ਸੀ, ਪਰ ਅਭਿਨੇਤਰੀ ਨੇ ਖੁਦ ਨੂੰ ਮਜ਼ਬੂਤ ਬਣਾਈ ਰੱਖਿਆ ਅਤੇ ਆਖਰ 'ਚ ਵਿਜੇਤਾ ਬਣ ਕੇ ਉਭਰੀ।

276 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper