Latest News
ਅਮੁਲ ਦੁੱਧ ਅੱਜ ਤੋਂ 2 ਰੁਪਏ ਮਹਿੰਗਾ, ਡੀਜ਼ਲ ਤੇ ਪੈਟਰੋਲ ਨੂੰ ਵੀ ਚੁਆਤੀ

Published on 20 May, 2019 11:30 AM.


ਨਵੀਂ ਦਿੱਲੀ : ਐਗਜ਼ਿਟ ਪੋਲ ਦੇ ਅਗਲੇ ਦਿਨ ਹੀ ਅਮੁਲ ਦੁੱਧ ਦੇ ਭਾਅ ਦੋ ਰੁਪਏ ਪ੍ਰਤੀ ਲੀਟਰ ਵਧ ਗਏ। ਡੀਜ਼ਲ ਤੇ ਪੈਟਰੋਲ ਦੇ ਰੇਟ ਵਿਚ ਵੀ ਵਾਧਾ ਹੋ ਗਿਆ ਹੈ।
ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਅਮੁਲ ਦੁੱਧ 21 ਮਈ ਤੋਂ 2 ਰੁਪਏ ਪ੍ਰਤੀ ਲੀਟਰ ਮਹਿੰਗਾ ਕਰ ਦਿੱਤਾ ਹੈ। ਇਹ ਵਾਧਾ ਅਮੁਲ ਗੋਲਡ, ਅਮੁਲ ਸ਼ਕਤੀ, ਅਮੁਲ ਟੀ ਸਪੈਸ਼ਲ ਦੀਆਂ ਕੀਮਤਾਂ ਵਿਚ ਕੀਤਾ ਗਿਆ ਹੈ। ਇਸ ਦਾ ਅਸਰ ਵੱਡੇ ਸ਼ਹਿਰਾਂ ਤੋਂ ਇਲਾਵਾ ਛੋਟੇ ਸ਼ਹਿਰਾਂ ਵਿਚ ਵੀ ਹੋਵੇਗਾ।
ਅਮੁਲ ਡੇਅਰੀ ਨੇ ਇਕ ਹਫਤੇ ਪਹਿਲਾਂ ਦੁੱਧ ਦਾ ਖਰੀਦ ਮੁੱਲ ਵਧਾਇਆ ਸੀ। ਇਸ ਨੇ ਮੱਝ ਦੇ ਦੁੱਧ ਦੀ ਇਕ ਕਿਲੋ ਫੈਟ ਦਾ ਭਾਅ 10 ਰੁਪਏ ਤੇ ਗਾਂ ਦੇ ਦੁੱਧ ਦੀ ਇਕ ਕਿਲੋ ਫੈਟ ਦਾ ਭਾਅ ਸਾਢੇ ਚਾਰ ਰੁਪਏ ਵਧਾਇਆ ਸੀ। ਇਹ 7 ਲੱਖ ਡੇਅਰੀ ਫਾਰਮਰਾਂ ਤੋਂ ਦੁੱਧ ਖਰੀਦਦੀ ਹੈ। ਸਿਆਲਾਂ ਵਿਚ ਰੋਜ਼ਾਨਾ 30 ਲੱਖ ਲੀਟਰ ਤੇ ਗਰਮੀਆਂ ਵਿਚ 25 ਲੱਖ ਲੀਟਰ ਦੁੱਧ ਖਰੀਦਦੀ ਹੈ। ਅਮੁਲ ਦਾ ਮਦਰ ਡੇਅਰੀ ਨਾਲ ਮੁਕਾਬਲਾ ਹੈ ਤੇ ਉਹ ਵੀ ਰੇਟ ਵਧਾ ਸਕਦੀ ਹੈ।
ਸਰਕਾਰੀ ਤੇਲ ਕੰਪਨੀਆਂ (ਓ ਐੱਮ ਸੀ) ਨੇ ਸੋਮਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ ਵਾਧਾ ਕਰਕੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਚੋਣਾਂ ਦੌਰਾਨ ਪੈਟਰੋਲੀਅਮ ਪਦਾਰਥਾਂ ਦੇ ਭਾਅ 'ਚ ਰਾਹਤ ਮਿਲਣ ਦੀ ਗੁੰਜ਼ਾਇਸ਼ ਹੁਣ ਖ਼ਤਮ ਹੋ ਚੁੱਕੀ ਹੈ। ਦਿੱਲੀ 'ਚ ਸੋਮਵਾਰ ਨੂੰ ਪੈਟਰੋਲ ਦੇ ਭਾਅ 'ਚ ਨੌਂ ਪੈਸੇ ਦਾ ਵਾਧੇ ਨਾਲ 71.12 ਰੁਪਏ ਪ੍ਰਤੀ ਲੀਟਰ ਹੋ ਗਿਆ ਅਤੇ ਡੀਜ਼ਲ 15 ਪੈਸੇ ਦੇ ਵਾਧੇ ਨਾਲ 66.11 ਰੁਪਏ ਲੀਟਰ ਹੋ ਗਿਆ। ਇਸ ਦੇ ਨਾਲ ਹੀ ਪਿਛਲੇ 15 ਦਿਨਾਂ ਦੇ ਦੌਰਾਨ ਤੇਲ ਦੇ ਭਾਅ 'ਚ ਲਗਾਤਾਰ ਕਟੌਤੀ ਦਾ ਸਿਲਸਿਲਾ ਰੁਕ ਗਿਆ। ਇਸ ਦੌਰਾਨ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੇ ਭਾਅ 'ਚ ਤੇਜ਼ੀ ਆਉਣ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ ਲਗਾਤਾਰ ਗਿਰਾਵਟ ਜਾਰੀ ਰਹੀ। ਸਰਕਾਰੀ ਤੇਲ ਕੰਪਨੀਆਂ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ ਵਾਧਾ ਅੰਤਰਰਾਸ਼ਟਰੀ ਬਾਜ਼ਾਰ 'ਚ ਪਿਛਲੇ 15 ਦਿਨਾਂ ਦੇ ਤੇਲ ਦੇ ਭਾਅ ਵਾਧੇ ਦੇ ਆਧਾਰ 'ਤੇ ਕੀਤਾ ਗਿਆ ਹੈ। ਹਾਲਾਂਕਿ ਜਾਣਕਾਰ ਸੂਤਰਾਂ ਨੇ ਦੱਸਿਆ ਕਿ ਸਰਕਾਰ ਦੇ ਨਿਰਦੇਸ਼ਾਂ 'ਤੇ ਚੋਣਾਂ ਦੌਰਾਨ ਤੇਲ ਦੇ ਭਾਅ 'ਚ ਕਟੌਤੀ ਕੀਤੀ ਗਈ। ਚੋਣਾਂ ਹੁਣ ਖ਼ਤਮ ਹੋ ਗਈਆਂ ਹਨ, ਇਸ ਲਈ ਤੇਲ ਕੰਪਨੀਆਂ ਹੁਣ ਪਿਛਲੇ ਦਿਨਾਂ 'ਚੋਂ ਘਾਟੇ ਨੂੰ ਪੂਰਾ ਕਰ ਸਕਦੀਆਂ ਹਨ। ਜ਼ਾਹਰ ਹੈ ਕਿ ਕੇਂਦਰ 'ਚ ਨਵੀਂ ਸਰਕਾਰ ਬਣਨ ਦੇ ਨਾਲ ਉਪਭੋਗਤਾਵਾਂ 'ਚ ਵਾਹਨਾਂ 'ਚ ਤੇਲ ਦੀ ਮਹਿੰਗਾਈ ਦਾ ਪਹਿਲਾ ਝਟਕਾ ਲੱਗੇਗਾ। ਖਾੜੀ ਖੇਤਰ 'ਚ ਤਣਾਅ ਅਤੇ ਈਰਾਨ, ਵੈਨੇਜੂਏਲਾ ਤੋਂ ਤੇਲ ਦੀ ਅਪੂਰਤੀ ਪ੍ਰਭਾਵਤ ਹੋਣ ਸਮੇਤ ਵਿਸ਼ਵ ਪ੍ਰਸਿਥਤੀਆਂ ਨਾਲ ਕੱਚੇ ਤੇਲ ਦੇ ਭਾਅ 'ਚ ਵਾਧਾ ਹੋ ਸਕਦਾ ਹੈ, ਜਿਸ 'ਚ ਤੇਲ ਦੀ ਮਹਿੰਗਾਈ 'ਤੇ ਲਗਾਮ ਲਾਉਣਾ ਮੁਸ਼ਕਲ ਹੋਵੇਗਾ, ਬਸ਼ਰਤੇ ਕੇਂਦਰ ਸਰਕਾਰ ਉਤਪਾਦ ਕਰ 'ਚ ਅਤੇ ਸੂਬਾ ਸਰਕਾਰਾਂ ਵੈਟ 'ਚ ਕਟੌਤੀ ਨਾ ਕਰਨ।

528 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper