Latest News
ਕੈਲਾਸ਼ ਮਾਨਸਰੋਵਰ ਯਾਤਰਾ ਲਈ ਪਹਿਲਾ ਜੱਥਾ ਰਵਾਨਾ

Published on 11 Jun, 2019 11:29 AM.


ਨਵੀਂ ਦਿੱਲੀ : ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਦਿੱਲੀ ਤੋਂ ਕੈਲਾਸ਼ ਮਾਨਸਰੋਵਰ ਤੀਰਥ ਯਾਤਰੀਆਂ ਦੇ ਪਹਿਲੇ ਜਥੇ ਨੂੰ ਰਵਾਨਾ ਕਰਦੇ ਹੋਏ ਕਿਹਾ ਕਿ ਇਸ ਯਾਤਰਾ ਦੇ ਆਯੋਜਨ ਵਿੱਚ ਚੀਨੀ ਸਰਕਾਰ ਦੇ ਯੋਗਦਾਨ ਦਾ ਜ਼ਿਕਰ ਕਰਨਾ ਚਾਹਾਂਗਾ, ਜੋ ਆਪਸੀ ਰਿਸ਼ਤਿਆਂ ਨੂੰ ਚੰਗਾ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਹੈ। ਜ਼ਿਕਰਯੋਗ ਹੈ ਕਿ ਉਤਰਾਖੰਡ ਦੀ ਬਿਆਸ ਘਾਟੀ ਤੋਂ ਹੋ ਕੇ ਲੰਘਣ ਵਾਲੀ ਇਤਿਹਾਸਕ ਕੈਲਾਸ਼ ਮਾਨਸਰੋਵਰ ਯਾਤਰਾ 12 ਜੂਨ ਤੋਂ ਸ਼ੁਰੂ ਹੋ ਰਹੀ ਹੈ ਅਤੇ ਪ੍ਰਸ਼ਾਸਨ ਨੇ ਇਸ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਕੁਮਾਊ ਮੰਡਲ ਵਿਕਾਸ ਨਿਗਮ (ਕੇ ਐੱਮ ਵੀ ਅੱੈਨ)ਦੇ ਯਾਤਰਾ ਪ੍ਰਬੰਧਕ ਜੀ ਐੱਸ ਮਨਰਾਲ ਨੇ ਕਿਹਾ ਕਿ ਨਿਗਮ ਵੱਲੋਂ ਕੈਲਾਸ਼ ਯਾਤਰਾ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਵਾਰ ਦੀ ਯਾਤਰਾ ਵਿੱਚ ਖਾਸ ਗੱਲ ਇਹ ਹੈ ਕਿ ਪੈਦਲ ਯਾਤਰਾ ਲੱਗਭੱਗ 18 ਕਿਲੋਮੀਟਰ ਘੱਟ ਹੋ ਗਈ ਹੈ। ਇਸ ਤੋਂ ਇਲਾਵਾ ਯਾਤਰਾ ਹੈਲੀਕਾਪਟਰ ਦੀ ਥਾਂ ਆਪਣੇ ਪਰੰਪਰਾਗਤ ਰਸਤਿਆਂ ਤੋਂ ਪੈਦਲ ਹੋ ਕੇ ਲੰਘੇਗੀ। ਉੱਤਰਾਖੰਡ ਵਿੱਚ ਕੈਲਾਸ਼ ਯਾਤਰਾ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਖਾਸ ਕਰ ਪੈਦਲ ਯਾਤਰਾ ਤੋਂ ਬਿਆਸ ਘਾਟੀ ਦੇ ਛੋਟੇ ਕਾਰੋਬਾਰੀ ਕਾਫੀ ਆਸਵੰਦ ਹਨ। ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਵਾਰ ਪੈਦਲ ਯਾਤਰਾ ਸ਼ੁਰੂ ਹੋਣ ਨਾਲ ਬਿਆਸ ਘਾਟੀ ਦੀ ਰੌਣਕ ਵਾਪਸ ਪਰਤ ਆਵੇਗੀ।

214 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper