Latest News
ਸ਼ਿਖਰ ਧਵਨ ਜ਼ਖ਼ਮੀ, 21 ਦਿਨਾਂ ਲਈ ਵਰਲਡ ਕੱਪ 'ਚੋਂ ਬਾਹਰ

Published on 11 Jun, 2019 11:36 AM.


ਲੰਡਨ : ਵਿਸ਼ਵ ਕੱਪ 'ਚ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਆਸਟਰੇਲੀਆ ਖਿਲਾਫ਼ ਮੈਚ 'ਚ ਜ਼ਖ਼ਮੀ ਹੋਏ ਸ਼ਿਖਰ ਧਵਨ ਹੁਣ ਵਰਲਡ ਕੱਪ 'ਚ ਨਹੀਂ ਖੇਡ ਸਕਣਗੇ। ਅੱਜ ਕਰਾਏ ਗਏ ਸਕੈਨ ਤੋਂ ਬਾਅਦ ਅੰਗੂਠੇ 'ਚ ਫਰੈਕਚਰ ਦੀ ਗੱਲ ਸਾਹਮਣੇ ਆਈ ਹੈ ਅਤੇ ਡਾਕਟਰਾਂ ਨੇ 3 ਹਫ਼ਤੇ ਆਰਾਮ ਦੀ ਸਲਾਹ ਦਿੱਤੀ ਹੈ। ਆਸਟਰੇਲੀਆ ਖਿਲਾਫ਼ ਮੈਚ ਦੋਰਾਨ ਧਵਨ ਦੇ ਹੱਥ ਦੇ ਅੰਗੂਠੇ 'ਤੇ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਅੱਜ ਉਸ ਦਾ ਸਕੈਨ ਕਰਾਇਆ ਗਿਆ। ਆਸਟਰੇਲੀਆ ਖਿਲਾਫ਼ ਵਿਸ਼ਵ ਕੱਪ 'ਚ ਭਾਰਤ ਦੀ ਜਿੱਤ ਦੇ ਹੀਰੋ ਧਵਨ ਨੂੰ ਤੇਜ ਗੇਂਦਬਾਜ਼ ਨਾਥਨ ਕੂਲਟਰ ਨਾਇਲ ਦੀ ਗੇਂਦ ਲੱਗੀ ਸੀ, ਪਰ ਉਹ ਦਰਦ ਦੇ ਬਾਵਜੂਦ ਖੇਡਦੇ ਰਹੇ।
ਕਾਫ਼ੀ ਦਰਦ ਹੋਣ ਦੇ ਬਾਵਜੂਦ ਧਵਨ ਨੇ 109 ਗੇਂਦਾਂ 'ਚ 117 ਦੌੜਾਂ ਦੀ ਪਾਰੀ ਖੇਡੀ। ਭਾਰਤੀ ਟੀਮ ਦਾ ਅਗਲਾ ਮੁਕਾਬਲਾ ਨਿਊ ਜ਼ੀਲੈਂਡ ਨਾਲ ਹੈ। ਹਾਲਾਂਕਿ ਟੂਰਨਾਮੈਂਟ ਦੀ ਸ਼ੁਰੂਆਤ 'ਚ ਹੀ ਸ਼ਿਖਰ ਧਵਨ ਦੇ ਜ਼ਖ਼ਮੀ ਹੋਣ ਨਾਲ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ।

326 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper