Latest News
ਯੂ ਪੀ ਬਾਰ ਕੌਂਸਲ ਦੀ ਪ੍ਰਧਾਨ ਦਰਵੇਸ਼ ਯਾਦਵ ਦੀ ਗੋਲੀ ਮਾਰ ਕੇ ਹੱਤਿਆ

Published on 12 Jun, 2019 11:35 AM.


ਆਗਰਾ : ਉਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ 'ਚ ਯੂ ਪੀ ਬਾਰ ਕੌਂਸਲ ਦੀ ਪ੍ਰਧਾਨ ਦਰਵੇਸ਼ ਯਾਦਵ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬੁੱਧਵਾਰ ਨੂੰ ਸਵਾਗਤੀ ਸਮਾਰੋਹ 'ਚ ਹੀ ਦਿਨ-ਦਿਹਾੜੇ ਪ੍ਰਧਾਨ ਨੂੰ ਗੋਲੀ ਮਾਰ ਦਿੱਤੀ ਗਈ। ਉਤਰ ਪ੍ਰਦੇਸ਼ ਬਾਰ ਕੌਂਸਲ ਦੀ ਪ੍ਰਧਾਨ 38 ਸਾਲਾ ਦਰਵੇਸ਼ ਯਾਦਵ ਨੂੰ ਕੋਰਟ 'ਚ ਹੀ ਗੋਲੀ ਮਾਰੀ ਗਈ। ਦਰਵੇਸ਼ ਦੋ ਦਿਨ ਪਹਿਲਾਂ ਹੀ ਬਾਰ ਕੌਂਸਲ ਦੀ ਪ੍ਰਧਾਨ ਚੁਣੀ ਗਈ ਸੀ। ਉਨ੍ਹਾ ਦੇ ਸਵਾਗਤੀ ਸਮਾਰੋਹ ਦੇ ਬਾਅਦ ਦੀਵਾਨੀ ਕਚਹਿਰੀ 'ਚ ਦੋਸ਼ੀ ਨੇ ਗੋਲੀ ਮਾਰ ਦਿੱਤੀ। ਦੋਸ਼ ਦੀ ਪਛਾਣ ਮਨੀਸ਼ ਸ਼ਰਮਾ ਦੇ ਤੌਰ 'ਤੇ ਹੋਈ ਹੈ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਮਨੀਸ਼ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਦੋਸ਼ੀ ਪੇਸ਼ੇ ਤੋਂ ਵਕੀਲ ਹੈ, ਜਿਸ ਨੂੰ ਜ਼ਖ਼ਮੀ ਹਾਲਤ 'ਚ ਹਾਸਪਤਾਲ 'ਚ ਭਰਤੀ ਕਰਾਇਆ ਗਿਆ। ਇਹ ਘਟਨਾ ਥਾਣਾ ਨਿਊ ਆਗਰਾ ਦੀ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟ-ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਆਗਰਾ ਦੇ ਏ ਡੀ ਜੀ ਅਜੈ ਆਨੰਦ ਨੇ ਦੱਸਿਆ ਕਿ ਆਗਰਾ ਦੀ ਦੀਵਾਨੀ ਕਚਹਿਰੀ 'ਚ ਸਵਾਗਤੀ ਸਮਾਰੋਹ ਦੌਰਾਨ ਹੋਏ ਇਸ ਗੋਲੀ ਕਾਂਡ ਨਾਲ ਅਫ਼ਰਾ-ਤਫ਼ਰੀ ਮਚ ਗਈ।
ਦੱਸਿਆ ਜਾ ਰਿਹਾ ਹੈ ਕਿ ਵਕੀਲ ਮਨੀਸ਼ ਨੇ ਸਮਾਰੋਹ ਦੌਰਾਨ ਅਚਾਨਕ ਪਿਸਤੌਲ ਕੱਢਿਆ ਅਤੇ ਯੂ ਪੀ ਬਾਰ ਕੌਂਸਲ ਦੀ ਨਵੀਂ ਚੁਣੀ ਪ੍ਰਧਾਨ ਦਰਵੇਸ਼ ਯਾਦਵ 'ਤੇ ਗੋਲੀ ਚਲਾ ਦਿੱਤੀ। ਮਨੀਸ਼ ਨੇ ਬਾਰ ਕੌਂਸਲ ਪ੍ਰਧਾਨ ਦਰਵੇਸ਼ ਨੂੰ ਤਿੰਨ ਗੋਲੀਆਂ ਮਾਰੀਆਂ, ਜੋ ਕਿ ਉਸ ਦੇ ਸਿਰ ਅਤੇ ਢਿੱਡ 'ਚ ਲੱਗੀਆਂ। ਦਰਵੇਸ਼ ਯਾਦਵ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ।
ਜ਼ਿਕਰਯੋਗ ਹੈ ਕਿ 2004 'ਚ ਵਕਾਲਤ ਦੇ ਪੇਸ਼ੇ 'ਚ ਆਈ ਦਰਵੇਸ਼ ਯਾਦਵ ਆਗਰਾ 'ਚ ਦੋਸ਼ੀ ਵਕੀਲ ਦੇ ਨਾਲ ਹੀ ਦਫ਼ਤਰ ਸ਼ੇਅਰ ਕਰਦੀ ਸੀ।
ਇਹੀ ਨਹੀਂ ਬਾਰ ਕੌਂਸਲ ਚੋਣ 'ਚ ਵੀ ਮਨੀਸ਼ ਨੇ ਦਰਵੇਸ਼ ਦੀ ਪੂਰਾ ਹਮਾਇਤ ਕੀਤੀ ਸੀ।
ਅਦਾਲਤ 'ਚ ਗੋਲੀ ਮਾਰਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ। ਇਸ ਤੋਂ ਪਹਿਲਾਂ ਇਲਾਹਾਬਾਦ ਦੀ ਜ਼ਿਲ੍ਹਾ ਅਦਾਲਤ 'ਚ ਇੱਕ ਵਕੀਲ ਨੂੰ ਗੋਲੀ ਮਾਰ ਦਿੱਤੀ ਗਈ ਸੀ, ਜਿਸ 'ਚ ਉਹ ਗੰਭੀਰ 'ਚ ਜ਼ਖ਼ਮੀ ਹੋ ਗਿਆ ਸੀ। ਇਸ ਘਟਨਾ ਦੇ ਬਾਅਦ ਵਕੀਲ ਗੁੱਸੇ 'ਚ ਆ ਗਏ ਸਨ ਅਤੇ ਉਨ੍ਹਾਂ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਪਥਰਾਅ ਕੀਤਾ ਸੀ।

168 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper