Latest News
ਜੰਮੂ-ਕਸ਼ਮੀਰ 'ਚ ਰਾਸ਼ਟਰਪਤੀ ਰਾਜ ਹੋਰ 6 ਮਹੀਨੇ ਵਧਿਆ

Published on 28 Jun, 2019 10:03 AM.

ਨਵੀਂ ਦਿੱਲੀ : ਭਾਰੀ ਹੰਗਾਮੇ ਦਰਮਿਆਨ ਲੋਕ ਸਭਾ ਨੇ ਸ਼ੁੱਕਰਵਾਰ ਜੰਮੂ-ਕਸ਼ਮੀਰ ਰਿਜ਼ਵੇਸ਼ਨ (ਸੋਧ) ਬਿੱਲ ਪਾਸ ਕਰ ਦਿੱਤਾ। ਇਸ ਦੇ ਨਾਲ ਹੀ ਸੂਬੇ ਵਿਚ ਰਾਸ਼ਟਰਪਤੀ ਰਾਜ ਵੀ ਹੋਰ 6 ਮਹੀਨਿਆਂ ਲਈ ਵਧ ਗਿਆ, ਜਿਹੜਾ 3 ਜੁਲਾਈ ਨੂੰ ਖਤਮ ਹੋਣ ਵਾਲਾ ਸੀ।
ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਰਾਸ਼ਟਰਪਤੀ ਰਾਜ ਵਧਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਭਾਜਪਾ ਤੇ ਪੀ ਡੀ ਪੀ ਦੇ ਗਠਜੋੜ ਕਾਰਨ ਹੀ ਅਜਿਹੀ ਸਥਿਤੀ ਬਣੀ ਕਿ ਰਾਸ਼ਟਰਪਤੀ ਰਾਜ ਵਧਾਇਆ ਜਾ ਰਿਹਾ ਹੈ।
ਉਨ੍ਹਾ ਕਿਹਾ ਕਿ ਜੇ ਤੁਹਾਡੀ ਨੀਤੀ ਦਹਿਸ਼ਤਗਰਦੀ ਖਿਲਾਫ ਸਖਤ ਹੈ ਤਾਂ ਉਹ ਵਿਰੋਧ ਨਹੀਂ ਕਰਦੇ, ਪਰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਦਹਿਸ਼ਤਗਰਦੀ ਵਿਰੁੱਧ ਲੜਾਈ ਤਦੇ ਜਿੱਤੀ ਜਾ ਸਕਦੀ ਹੈ ਜੇ ਸੂਬੇ ਦੇ ਲੋਕ ਤੁਹਾਡਾ ਸਾਥ ਦੇਣ। ਉਨ੍ਹਾ ਕਿਹਾ ਕਿ ਭਾਜਪਾ ਸੱਤਾ ਦੀ ਦੁਰਵਰਤੋਂ ਕਰਕੇ ਉਥੇ ਰਾਸ਼ਟਰਪਤੀ ਰਾਜ ਰੱਖਣਾ ਚਾਹੁੰਦੀ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿੱਲ ਪੇਸ਼ ਕਰਦਿਆਂ ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਦੀਆਂ ਸਰਕਾਰਾਂ ਦੀ ਕਸ਼ਮੀਰ ਨੀਤੀ 'ਤੇ ਸਵਾਲ ਉਠਾਇਆ।
ਇਸ 'ਤੇ ਕਾਂਗਰਸੀਆਂ ਨੇ ਖੂਬ ਹੰਗਾਮਾ ਕੀਤਾ। ਸ਼ਾਹ ਨੇ ਕਿਹਾ ਕਿ ਪਟੇਲ ਨੇ ਜੂਨਾਗੜ੍ਹ ਤੇ ਹੈਦਰਾਬਾਦ ਦੀ ਸਮੱਸਿਆ ਦਾ ਨਿਪਟਾਰਾ ਕਰਦਿਆਂ ਉਨ੍ਹਾਂ ਨੂੰ ਭਾਰਤ ਨਾਲ ਰਲਾਇਆ, ਪਰ ਨਹਿਰੂ ਨੇ ਕਸ਼ਮੀਰ ਦੀ ਸਮੱਸਿਆ ਖਰਾਬ ਕਰ ਦਿੱਤੀ। ਇਕ-ਤਿਹਾਈ ਕਸ਼ਮੀਰ ਭਾਰਤ ਦੇ ਨਾਲ ਨਹੀਂ ਹੈ।

97 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper