Latest News
ਰਾਹੁਲ ਦੀ ਹਮਾਇਤ 'ਚ ਕਈ ਆਗੂਆਂ ਵੱਲੋਂ ਅਸਤੀਫੇ

Published on 28 Jun, 2019 10:04 AM.

ਨਵੀਂ ਦਿੱਲੀ : ਹਾਲਾਂਕਿ ਰਾਹੁਲ ਗਾਂਧੀ ਪ੍ਰਧਾਨਗੀ ਛੱਡਣ ਲਈ ਬਜ਼ਿੱਦ ਹਨ, ਨਵੀਂ ਟੀਮ ਚੁਣਨ ਲਈ ਉਨ੍ਹਾ ਨੂੰ ਫਰੀ ਹੈਂਡ ਦੇਣ ਵਾਸਤੇ ਕਈ ਆਗੂਆਂ ਨੇ ਅਹੁਦੇ ਛੱਡ ਦਿੱਤੇ ਹਨ। ਵਿਵੇਕ ਤਨਖਾ ਵੱਲੋਂ ਲਾਅ ਐਂਡ ਆਰ ਟੀ ਆਈ ਸੈੱਲ ਦੇ ਚੇਅਰਮੈਨੀ ਛੱਡਣ ਤੋਂ ਬਾਅਦ ਦਿੱਲੀ, ਮੱਧ ਪ੍ਰਦੇਸ਼ ਤੇ ਹਰਿਆਣਾ ਦੇ ਕਈ ਆਗੂਆਂ ਨੇ ਅਹੁਦੇ ਛੱਡਣ ਦਾ ਐਲਾਨ ਕੀਤਾ ਹੈ। ਅਸਤੀਫੇ ਦੇਣ ਵਾਲਿਆਂ ਵਿਚ ਦਿੱਲੀ ਕਾਂਗਰਸ ਦੇ ਵਰਕਿੰਗ ਪ੍ਰਧਾਨ ਰਾਜੇਸ਼ ਲੀਲੋਥੀਆ, ਹਰਿਆਣਾ ਮਹਿਲਾ ਕਾਂਗਰਸ ਦੀ ਪ੍ਰਧਾਨ ਸੁਮਿੱਤਰਾ ਚੌਹਾਨ, ਮੇਘਾਲਿਆ ਦੇ ਜਨਰਲ ਸੈਕਟਰੀ ਨੇਟਾ ਪੀ ਸੰਗਮਾ, ਛੱਤੀਸਗੜ੍ਹ ਦੇ ਸਕੱਤਰ ਅਨਿਲ ਚੌਧਰੀ, ਮੱਧ ਪ੍ਰਦੇਸ਼ ਦੇ ਸਕੱਤਰ ਸੁਧੀਰ ਚੌਧਰੀ ਤੇ ਹਰਿਆਣਾ ਦੇ ਸਕੱਤਰ ਸਤਿਆਵੀਰ ਯਾਦਵ ਸ਼ਾਮਲ ਹਨ।
ਇਸ ਦੌਰਾਨ ਰਾਹੁਲ ਨੇ ਵਿਧਾਇਕ ਮੋਹਨ ਮਰਕਮ ਨੂੰ ਛੱਤੀਸਗੜ੍ਹ ਦਾ ਨਵਾਂ ਕਾਂਗਰਸ ਪ੍ਰਧਾਨ ਨਿਯੁਕਤ ਕੀਤਾ ਹੈ।
ਉਹ ਸੂਬਾ ਪ੍ਰਧਾਨ ਬਣਨ ਵਾਲੇ ਪਹਿਲੇ ਕਬਾਇਲੀ ਆਗੂ ਹਨ। ਪਹਿਲਾਂ ਇਹ ਅਹੁਦਾ ਮੁੱਖ ਮੰਤਰੀ ਭੁਪੇਸ਼ ਬਘੇਲ ਕੋਲ ਸੀ।

147 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper