Latest News
ਪੰਜਾਬ ਖੇਤ ਮਜ਼ਦੂਰ ਸਭਾ ਵਾਅਦੇ ਪੂਰੇ ਕਰਵਾਉਣ ਲਈ ਸੰਘਰਸ਼ ਤੇਜ਼ ਕਰੇਗੀ : ਦਿਆਲ, ਗੋਰੀਆ

Published on 28 Jun, 2019 10:05 AM.

ਲੁਧਿਆਣਾ (ਰੈਕਟਰ ਕਥੂਰੀਆ,
ਐੱਮ ਐੱਸ ਭਾਟੀਆ)
ਇੱਥੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਦੇਵੀ ਕੁਮਾਰੀ ਦੀ ਪ੍ਰਧਾਨਗੀ ਹੇਠ ਹੋਈ।ਇਸ ਨੂੰ ਸੰਬੋਧਨ ਕਰਦਿਆਂ ਡਾਕਟਰ ਜੋਗਿੰਦਰ ਦਿਆਲ ਮੈਂਬਰ ਕੌਮੀ ਕੌਂਸਲ ਸੀ ਪੀ ਆਈ ਅਤੇ ਗੁਲਜ਼ਾਰ ਸਿੰਘ ਗੋਰੀਆ ਜਨਰਲ ਸਕੱਤਰ ਭਾਰਤੀ ਖੇਤ ਮਜ਼ਦੂਰ ਯੂਨੀਅਨ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਪੰਜਾਬ ਵਿਚ ਜੱਥੇਬੰਦੀ ਸਰਕਾਰ ਵੱਲੋਂ ਪਿੰਡਾਂ ਦੇ ਕਿਰਤੀਆਂ ਨਾਲ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ। ਬੇਘਰੇ ਲੋਕਾਂ ਵਾਸਤੇ ਪਲਾਟ ਦੇਣਾ, ਪੋਸਟ ਮ੍ਰੈਟਿਕ ਸਕਾਲਰਸ਼ਿਪ ਤੁਰੰਤ ਜਾਰੀ ਕਰਵਾਉਣਾ, ਮਨਰੇਗਾ ਨੂੰ ਸਹੀ ਲਾਗੂ ਕਰਵਾਉਣਾ ਅਤੇ ਭ੍ਰਿਸ਼ਟ ਅਨਸਰਾਂ ਖਿਲਾਫ ਸਖਤ ਕਾਰਵਾਈ, ਬੁਢਾਪਾ ਪੈਨਸ਼ਨ ਆਪਣੇ ਕੀਤੇ ਵਾਅਦੇ ਅਨੁਸਾਰ ਲਾਗੂ ਕਰਵਾਉਣੀ, ਖੇਤ ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ ਮੁਆਫ ਕਰਵਾਉਣਾ, ਉਸਾਰੀ ਕਾਮਿਆਂ ਦਾ ਕਾਨੂੰਨ ਸਹੀ ਲਾਗੂ ਕਰਵਾਉਣਾ ਆਦਿ ਦੇ ਸਵਾਲਾਂ 'ਤੇ ਸੰਘਰਸ਼ ਤੇਜ ਕੀਤਾ ਜਾਵੇਗਾ ।
ਆਗੂਆਂ ਕਿਹਾ ਕਿ ਪਿਛਲੇ ਸਮੇਂ ਵਿਚ ਪੰਜਾਬ ਸਰਕਾਰ ਨੇ ਬਿਜਲੀ ਦੇ ਰੇਟਾਂ ਵਿਚ ਭਾਰੀ ਵਾਧਾ ਕੀਤਾ ਹੈ। ਪਿਛਲੀ ਸਰਕਾਰ ਨੇ ਪਾਵਰ ਪ੍ਰਾਈਵੇਟ ਐਕਟ ਅਧੀਨ ਨਿੱਜੀ ਕੰਪਨੀਆਂ ਨਾਲ ਲੰਮੇ ਸਮੇਂ ਦੇ ਬੇਲੋੜੇ ਸਮਝੌਤੇ ਕਰ ਲਏ ਹਨ। ਮੌਜੂਦਾ ਸਰਕਾਰ ਇਹਨਾਂ ਸਮਝੌਤਿਆਂ ਦਾ ਰਿਵਿਊ ਕਰਨ ਲਈ ਤਿਆਰ ਨਹੀਂ। ਹਰ ਕਿਸਮ ਦੇ ਟੈਕਸ ਭਾਵੇਂ ਉਹ ਡਿਵੈੱਲਪਮੈਂਟ ਚਾਰਜ ਹੋਣ, ਗਊ ਸੈੱਸ ਹੋਵੇ, ਚੁੰਗੀ ਆਦਿ ਬਿਜਲੀ 'ਤੇ ਹੀ ਲੱਦ ਦਿੱਤੇ ਹਨ, ਜਿਸ ਕਾਰਨ ਬਿਜਲੀ ਰੇਟਾਂ ਵਿਚ ਭਾਰੀ ਵਾਧਾ ਹੋਇਆ ਹੈ। ਪੰਜਾਬ ਸਰਕਾਰ ਪੁਰਾਣੇ ਗਲਤ ਸਮਝੌਤੇ ਰੱਦ ਕਰੇ ਅਤੇ ਵਧਾਏ ਹੋਏ ਬਿਜਲੀ ਦੇ ਰੇਟ ਵਾਪਸ ਲਵੇ। ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ ਦੇਸ਼ ਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਨਾਲ ਖੇਤ ਮਜ਼ਦੂਰਾਂ ਦੀਆਂ ਮੰਗਾਂ ਨੂੰ ਜੋੜ ਕੇ ਪੰਜਾਬ ਵਿਚ 3 ਜ਼ੋਨਲ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਅਤੇ 2 ਅਕਤੂਬਰ ਦੇ ਦਿਨ ਸੂਬਾ ਪੱਧਰ ਦਾ ਸਮਾਗਮ ਕੀਤਾ ਜਾਵੇਗਾ, ਕਿਉਂਕਿ ਅੱਜ ਵੀ ਪੰਜਾਬ ਵਿਚ ਛੂਤਛਾਤ ਅਤੇ ਜਾਤ-ਪਾਤ ਦਾ ਕੋਹੜ ਇਕ ਸਮਾਜਿਕ ਬੁਰਾਈ ਬਣਿਆ ਹੋਇਆ ਹੈ, ਭਾਵੇਂ ਇਸ ਦੀ ਮਾਤਰਾ ਘੱਟ ਹੈ। ਉਹਨਾਂ ਕਿਹਾ ਕਿ ਅੱਜ ਵੀ ਦੇਸ਼ ਵਿਚ ਭੀੜਾਂ ਦੀ ਸ਼ਕਲ ਵਿਚ ਦਲਿਤਾਂ ਉਤੇ ਅੱਤਿਆਚਾਰ ਹੋ ਰਹੇ ਹਨ। ਪਿਛਲੇ ਕੁਝ ਦਿਨ ਪਹਿਲਾਂ ਝਾਰਖੰਡ ਵਿਚ ਤਬਰੇਜ਼ ਅੰਸਾਰੀ ਦੀ ਭੀੜ ਰਾਹੀਂ ਦਿਨ-ਦਿਹਾੜੇ ਕੀਤੀ ਗਈ ਬੇਰਹਿਮੀ ਨਾਲ ਹੱਤਿਆ ਇਕ ਜਿਊਂਦੀ-ਜਾਗਦੀ ਮਿਸਾਲ ਹੈ। ਕੇਂਦਰ ਵਿਚ ਮੁੜ ਆਈ ਸਰਕਾਰ ਨੇ ਆਪਣਾ ਅਸਲੀ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅਜਿਹੀ ਹਾਲਤ ਵਿਚ ਜੱਥੇਬੰਦੀ ਦੀ ਮਜ਼ਬੂਤੀ ਅਤੇ ਸਰਗਰਮੀ ਹੋਰ ਵੀ ਜਰੂਰੀ ਹੈ। ਮੀਟਿੰਗ ਦੌਰਾਨ ਦਵਿੰਦਰ ਨਿਆਮਤਪੁਰ ਅਤੇ ਸਵਰਨ ਸਿੰਘ ਅਕਲਪੁਰੀ ਨੂੰ ਸੂਬਾ ਵਰਕਿੰਗ ਕਮੇਟੀ ਦੇ ਸਪੈਸ਼ਲ ਇਨਵਾਇਟੀ ਮੈਂਬਰ ਨਿਯੁਕਤ ਕੀਤਾ ਗਿਆ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਨਾਨਕ ਚੰਦ, ਸੰਤੋਖ ਸਿੰਘ ਸੰਘੇੜਾ, ਸਵਰਨ ਸਿੰਘ ਨਾਗੋਕੇ, ਕ੍ਰਿਸ਼ਨ ਚੌਹਾਨ, ਸੁਰਿੰਦਰ ਕੁਮਾਰ, ਪਿਆਰੇ ਲਾਲ, ਮੁਖਤਿਆਰ ਸਿੰਘ ਜਲਾਲਾਬਾਦ, ਦਵਿੰਦਰ ਨਿਆਮਤਪੁਰ, ਮਹਿੰਗਾ ਰਾਮ ਦੋਦਾ, ਕੁਲਵੰਤ ਸਮਾਘ, ਅਮਰਨਾਥ ਫਤਿਹਗੜ੍ਹ ਸਾਹਿਬ, ਬੀਬੀ ਸਿਮਰਤ ਕੌਰ ਝਾਂਮਪੁਰ, ਮੁਕੰਦ ਲਾਲ ਸ਼ਹੀਦ ਭਗਤ ਸਿੰਘ ਨਗਰ, ਜੋਗਿੰਦਰ ਗੋਪਾਲਪੁਰ, ਪ੍ਰਕਾਸ਼ ਕੈਰੋਂ ਨੰਗਲ, ਕੁਲਵੰਤ ਸਿੰਘ ਹੂੰਝਣ, ਬੀਬੀ ਸੰਦੀਪ ਸ਼ਰਮਾ, ਮਹਿੰਦਰ ਮੰਜਾਲੀਆਂ, ਹਰਦੇਵ ਬਡਲਾ, ਰਛਪਾਲ ਸਿੰਘ, ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ, ਮੇਜਰ ਸਿੰਘ, ਜਸਵੀਰ ਕੌਰ ਸਰਾਂ ਬਠਿੰਡਾ ਤੇ ਸਵਰਨ ਸਿੰਘ ਅਕਲਪੁਰੀ ਆਦਿ ਨੇ ਵੀ ਸੰਬੋਧਨ ਕੀਤਾ।

306 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper