Latest News
ਨਾਰਾਜ਼ ਹੋ ਗਿਆ ਮਾਨਸੂਨ, 100 ਸਾਲਾਂ 'ਚ 5ਵੀਂ ਵਾਰ ਏਨਾ ਸੁੱਕਾ ਲੰਘ ਰਿਹੈ ਜੂਨ

Published on 29 Jun, 2019 11:01 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਇਸ ਸਾਲ ਜੂਨ ਦੇ ਮਹੀਨੇ 'ਚ ਬਹੁਤ ਗਰਮੀ ਦੇਖਣ ਨੂੰ ਮਿਲੀ। ਮੌਸਮ ਵਿਭਾਗ ਮੁਤਾਬਿਕ ਬੀਤੇ 100 ਸਾਲਾਂ 'ਚ ਇਹ ਪੰਜਵਾਂ ਸਭ ਤੋਂ ਵੱਡਾ ਸੁੱਕਾ ਜੂਨ ਹੈ।
ਪੂਰੇ ਦੇਸ਼ 'ਚ ਜੂਨ ਦੇ ਮਹੀਨੇ 'ਚ ਬਾਰਿਸ਼ ਔਸਤ ਤੋਂ 35 ਫੀਸਦੀ ਘੱਟ ਰਹੀ ਹੈ। ਮਹੀਨਾ ਤਕਰੀਬਨ ਖ਼ਤਮ ਹੋ ਗਿਆ ਹੈ। ਆਮ ਤੌਰ 'ਤੇ ਜੂਨ ਮਹੀਨੇ 'ਚ 151 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਪਰ ਇਸ ਮਹੀਨੇ ਹੁਣ ਤੱਕ ਇਹ ਅੰਕੜਾ 97.9 ਮਿਲੀਮੀਟਰ ਦਾ ਹੀ ਰਿਹਾ ਹੈ।
1920 ਤੋਂ ਬਾਅਦ ਚਾਰ ਸਾਲ ਹੀ ਸਨ, ਜਦ ਇਸ ਤਰ੍ਹਾਂ ਸੁੱਕਾ ਲੰਘਿਆ ਜੂਨ। 2009 'ਚ ਸਭ ਤੋਂ ਘੱਟ 85.7 ਮਿਲੀਮੀਟਰ, 2014 'ਚ 95.4, 1926 'ਚ 98.7 ਮਿਲੀਮੀਟਰ ਅਤੇ 1923 'ਚ 102 ਮਿਲੀਮੀਟਰ ਬਾਰਿਸ਼ ਹੋਈ ਸੀ।
2009 ਅਤੇ 2014 ਦੋਵੇਂ ਹੀ ਸਾਲ ਇਸ ਤਰ੍ਹਾਂ ਦੇ ਸਨ, ਜਦ ਮਾਨਸੂਨ ਅਲ-ਨੀਨੋ ਦੇ ਪ੍ਰਭਾਵ ਦੇ ਚਲਦੇ ਕਮਜ਼ੋਰ ਰਿਹਾ ਸੀ। ਇਸ ਸਾਲ ਵੀ ਇਸ ਤਰ੍ਹਾਂ ਦੀ ਹੀ ਸਥਿਤੀ ਹੈ।
ਅਲ-ਨੀਨੋ ਦੇ ਪ੍ਰਭਾਵ ਦੇ ਚਲਦੇ ਪੂਰਬੀ ਅਤੇ ਮੱਧ ਪ੍ਰਸ਼ਾਂਤ ਮਹਾਸਾਗਰ ਦੀ ਸਤਹਾ 'ਚ ਆਮ ਤੌਰ 'ਤੇ ਗਰਮੀ ਦੀ ਸਥਿਤੀ ਹੁੰਦੀ ਹੈ। ਇਸ ਨਾਲ ਹਵਾਵਾਂ ਦਾ ਚੱਕਰ ਪ੍ਰਭਾਵਿਤ ਹੁੰਦਾ ਹੈ ਅਤੇ ਇਹ ਭਾਰਤੀ ਮਾਨਸੂਨ 'ਤੇ ਬੇਹੱਦ ਵਿਰੋਧੀ ਪ੍ਰਭਾਵ ਪਾਉਂਦੀ ਹੈ। ਇਸ ਸਾਲ ਮੌਸਮ ਵਿਗਿਆਨਕਾਂ ਨੇ ਪਹਿਲਾਂ ਹੀ ਅਲ ਨੀਨੋ ਦੇ ਦੇਰ ਨਾਲ ਸਰਗਰਮ ਹੋਣ ਅਤੇ ਕਮਜ਼ੋਰ ਰਹਿਣ ਦਾ ਸ਼ੱਕ ਪ੍ਰਗਟਾਇਆ ਸੀ। ਹਾਲਾਂਕਿ ਪਿਛਲੇ ਹਫ਼ਤੇ ਸਥਿਤੀ 'ਚ ਕੁਝ ਸੁਧਾਰ ਹੋਇਆ ਅਤੇ ਇਸ ਇਲਾਕੇ 'ਚ ਮਰਾਠਵਾੜਾ ਅਤੇ ਵਿਦਰਭ ਵੀ ਬਾਰਿਸ਼ ਹੋਈ, ਜੋ ਲੰਮੇ ਸਮੇਂ ਤੋਂ ਸੋਕੇ ਦੀ ਮਾਰ ਝੱਲ ਰਹੇ ਸਨ।
ਹਾਲਾਂਕਿ ਚੰਗੀ ਖ਼ਬਰ ਸੁਨਣ ਨੂੰ ਮਿਲ ਸਕਦੀ ਹੈ। ਐਤਵਾਰ 30 ਜੂਨ ਤੱਕ ਬੰਗਾਲ ਦੀ ਖਾੜੀ 'ਚ ਘੱਟ ਦਬਾਅ ਦੀ ਸਥਿਤੀ ਬਣ ਰਹੀ ਹੈ। ਇਸ ਦੇ ਚੱਲਦੇ ਜੁਲਾਈ ਦੇ ਪਹਿਲੇ ਹਫ਼ਤੇ 'ਚ ਉੜੀਸ਼ਾ, ਮੱਧ ਭਾਰਤ ਅਤੇ ਉੱਤਰ ਪੱਛਮੀ ਭਾਰਤ 'ਚ ਚੰਗੀ ਬਾਰਿਸ਼ ਹੋ ਸਕਦੀ ਹੈ।

175 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper