Latest News
ਟੀ ਐੱਮ ਸੀ ਨੇਤਾ ਦੀ ਗੋਲੀ ਮਾਰ ਕੇ ਹੱਤਿਆ, ਭਾਜਪਾ 'ਤੇ ਦੋਸ਼

Published on 29 Jun, 2019 11:02 AM.


ਹੁਗਲੀ (ਨਵਾਂ ਜ਼ਮਾਨਾ ਸਰਵਿਸ)
ਪੱਛਮੀ ਬੰਗਾਲ 'ਚ ਲੋਕਸਭਾ ਚੋਣਾਂ ਤੋਂ ਬਾਅਦ ਹਿੰਸਾ ਰੁਕਣ ਦਾ ਨਾਂਅ ਨਹੀਂ ਲੈ ਰਹੀ। ਹੁਣ ਹੁਗਲੀ 'ਚ ਇੱਕ ਟੀ ਐੱਮ ਸੀ ਨੇਤਾ ਦੀ ਅੱਜ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਇਹ ਘਟਨਾ ਹੁਗਲੀ ਦੇ ਬੰਦੇਲ ਰੇਲਵੇ ਸਟੇਸ਼ਨ ਦੀ ਦੱਸੀ ਜਾ ਰਹੀ ਹੈ। ਟੀ ਐੱਮ ਸੀ ਨੇਤਾ ਅਤੇ ਗ੍ਰਾਮ ਪੰਚਾਇਤ ਪ੍ਰਧਾਨ ਦੇ ਪਤੀ ਦਲੀਪ ਰਾਮ ਨੂੰ ਗੋਲੀ ਲੱਗਣ ਨਾਲ ਜ਼ਖ਼ਮੀ ਹਾਲਤ 'ਚ ਦੇਖਿਆ ਗਿਆ। ਹਸਪਤਾਲ ਲੈ ਕੇ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਟੀ ਐੱਮ ਸੀ ਨੇ ਆਪਣੇ ਨੇਤਾ ਦੀ ਹੱਤਿਆ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਸ ਤੋਂ ਪਹਿਲਾਂ ਹਰੀਸ਼ਚੌਕ 'ਚ ਟੀ ਐੱਮ ਸੀ ਦਫ਼ਤਰ ਦੇ ਕੋਲ ਇੱਕ ਵਰਕਰ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਮੁਰਸ਼ੀਦਾਬਾਦ ਜ਼ਿਲ੍ਹੇ 'ਚ 14 ਜੂਨ ਨੂੰ ਟੀ ਐੱਮ ਸੀ ਦੇ ਤਿੰਨ ਵਰਕਰਾਂ ਦੀ ਗੋਲੀ ਮਾਰ ਕੇ ਅਤੇ ਬੰਬ ਸੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ, ਜਦਕਿ 13 ਜੂਨ ਨੂੰ ਉਤਰ 24 ਪਰਗਨਾ ਜ਼ਿਲ੍ਹੇ 'ਚ ਇੱਕ ਔਰਤ ਭਾਜਪਾ ਨੇਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਲੋਕਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਲਗਾਤਾਰ ਹੋ ਰਹੀ ਰਾਜਨੀਤਕ ਹੱਤਿਆਵਾਂ ਦਾ ਅਧਿਕਾਰਿਕ ਅੰਕੜਾ ਤਾਂ ਨਹੀਂ ਹੈ, ਪਰ ਖ਼ਬਰਾਂ ਮੁਤਾਬਿਕ 18 ਤੋਂ 20 ਲੋਕਾਂ ਦੀ ਹੱਤਿਆ ਹੋ ਚੁੱਕੀ ਹੈ। ਇਸ 'ਚ ਭਾਜਪਾ ਅਤੇ ਟੀ ਐੱਮ ਸੀ ਦੋਵੇਂ ਦਲਾਂ ਦੇ ਵਰਕਰ ਸ਼ਾਮਲ ਹਨ।

185 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper