Latest News
ਸੁਸ਼ਮਾ ਨੇ ਖਾਲੀ ਕੀਤਾ ਸਰਕਾਰੀ ਬੰਗਲਾ

Published on 29 Jun, 2019 11:18 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਨਵੀਂ ਦਿੱਲੀ ਦੇ ਸਫ਼ਦਰਗੰਜ ਸਥਿਤ ਆਪਣੇ ਸਰਕਾਰੀ ਨਿਵਾਸ ਨੂੰ ਖਾਲੀ ਕਰ ਦਿੱਤਾ ਹੈ। ਸੁਸ਼ਮਾ ਸਵਰਾਜ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਸਾਬਕਾ ਵਿਦੇਸ਼ ਮੰਤਰੀ ਨੇ ਟਵੀਟ ਕੀਤਾ, 'ਮੈਂ ਆਪਣੇ ਸਰਕਾਰੀ ਨਿਵਾਸ 8 ਸਫ਼ਦਰਗੰਜ ਲੇਨ, ਨਵੀਂ ਦਿੱਲੀ ਨੂੰ ਖਾਲੀ ਕਰ ਦਿੱਤਾ ਹੈ। ਕ੍ਰਿਪਾ ਕਰਕੇ ਧਿਆਨ ਦੇਣ ਕਿ ਮੈਨੂੰ ਪਹਿਲਾਂ ਵਾਲੇ ਪਤੇ ਅਤੇ ਫੋਨ ਨੰਬਰਾਂ 'ਤੇ ਸੰਪਰਕ ਨਹੀਂ ਕੀਤਾ ਜਾ ਸਕਦਾ।
ਸੁਸ਼ਮਾ ਨੇ ਖਰਾਬ ਸਿਹਤ ਦੇ ਕਾਰਨ ਹਾਲਿਆ ਲੋਕਸਭਾ ਚੋਣ ਨਹੀਂ ਲੜੀ ਸੀ, ਨਾ ਹੀ ਉਨ੍ਹਾਂ ਨੂੰ ਕੇਂਦਰੀ ਮੰਤਰੀ ਮੰਡਲ 'ਚ ਜਗ੍ਹਾ ਦਿੱਤੀ ਗਈ ਸੀ। ਇਸ ਤੋਂ ਪਹਿਲਾਂ 2014 'ਚ ਉਹ ਮੱਧ ਪ੍ਰਦੇਸ਼ ਦੇ ਵਿਦਿਸ਼ਾ ਚੋਣ ਖੇਤਰ ਤੋਂ ਚੋਣ ਲੜੀ ਸੀ। ਸੁਸ਼ਮਾ ਸਵਰਾਜ ਪਿਛਲੀ ਸਰਕਾਰ ਦੇ ਸਭ ਤੋਂ ਸਰਗਰਮ ਮੰਤਰੀਆਂ 'ਚ ਗਿਣੀ ਜਾਂਦੀ ਹੈ। ਸਵਰਾਜ ਨੇ ਵਿਦੇਸ਼ ਮੰਤਰੀ ਦੇ ਅਹੁਦੇ 'ਤੇ ਰਹਿੰਦੇ ਹੋਏ ਵਿਦੇਸ਼ 'ਚ ਫਸੇ ਕਈ ਭਾਰਤੀਆਂ ਦੀ ਮਦਦ ਕੀਤੀ ਸੀ। ਸੁਸ਼ਮਾ ਦੇ ਬੰਗਲਾ ਖਾਲੀ ਕਰਨ ਦੇ ਟਵੀਟ 'ਤੇ ਲੋਕ ਉਨ੍ਹਾਂ ਦੀ ਪ੍ਰਸੰਸਾ ਕਰ ਰਹੇ ਹਨ। ਲੋਕ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਨੇ ਹੋਰਨਾਂ ਮੰਤਰੀਆਂ ਅਤੇ ਸਾਂਸਦਾਂ ਲਈ ਉਦਾਹਰਨ ਪੇਸ਼ ਕੀਤਾ ਹੈ।

201 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper