Latest News
ਪੀ ਐੱਨ ਬੀ ਘੋਟਾਲੇ ਤੋਂ ਵੱਡਾ ਘੋਟਾਲਾ ਸੰਦੇਸਰਾ ਭਰਾਵਾਂ ਨੇ ਬੈਂਕਾਂ ਨੂੰ ਲਾਇਆ 15 ਹਜ਼ਾਰ ਕਰੋੜ ਦਾ ਚੂਨਾ

Published on 29 Jun, 2019 11:20 AM.

ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਸੰਦੇਸਰਾ ਭਰਾਵਾਂ ਨੇ ਭਾਰਤੀ ਬੈਂਕਾਂ ਨੂੰ ਨੀਰਵ ਮੋਦੀ ਦੇ ਮੁਕਾਬਲੇ ਕਿਤੇ ਜ਼ਿਆਦਾ ਚੂਨਾ ਲਾਇਆ ਹੈ। ਇਹ ਦਾਅਵਾ ਹੈ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦਾ। ਇਸ ਕੇਂਦਰੀ ਏਜੰਸੀ ਦੇ ਸੂਤਰਾਂ ਨੇ ਕਿਹਾ ਕਿ ਜਾਂਚ 'ਚ ਸਟਰਲਿੰਗ ਬਾਇਟੇਕ ਲਿਮ. (ਐੱਮ ਬੀ ਐੱਲ)/ਸੰਦੇਸਰਾ ਗਰੁੱਪ ਅਤੇ ਇਸ ਦੇ ਮੁੱਖ ਪ੍ਰਮੋਟਰਾਂ, ਨਿਤਿਨ ਸੰਦੇਸਰਾ, ਚੇਤਨ ਸੰਦੇਸਰਾ ਅਤੇ ਦੀਪਤੀ ਸੰਦੇਸਰਾ ਨੇ ਭਾਰਤੀ ਬੈਂਕਾਂ ਦੇ ਨਾਲ ਲੱਗਭੱਗ 14,500 ਕਰੋੜ ਰੁਪਏ ਦੀ ਧੋਖਾਧੜੀ ਕੀਤੀ, ਜਦਕਿ ਨੀਰਵ ਮੋਦੀ 'ਤੇ ਪੰਜਾਬ ਨੈਸ਼ਨਲ ਬੈਂਕ ਨੂੰ 11,400 ਕਰੋੜ ਰੁਪਏ ਦਾ ਝਟਕਾ ਦੇਣ ਦਾ ਦੋਸ਼ ਹੈ। ਸੀ ਬੀ ਆਈ ਨੇ 5,383 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਦੋਸ਼ 'ਚ ਕੰਪਨੀ ਅਤੇ ਉਸ ਦੇ ਪ੍ਰਮੋਟਰਾਂ ਦੇ ਖਿਲਾਫ਼ ਅਕਤੂਬਰ 2017 'ਚ ਐੱਫ਼ ਆਈ ਆਰ ਰਜਿਸਟਰ ਕੀਤੀ ਸੀ। ਉਸ ਤੋਂ ਬਾਅਦ ਈ ਡੀ ਨੇ ਵੀ ਮੁਕੱਦਮਾ ਦਾਖ਼ਲ ਕੀਤਾ। ਸੂਤਰਾਂ ਦੇ ਮੁਤਾਬਿਕ ਜਾਂਚ ਦੌਰਾਨ ਪਤਾ ਚੱਲਿਆ ਕਿ ਸੰਦੇਸਰਾ ਗਰੁੱਪ ਦੇ ਵਿਦੇਸ਼ਾਂ 'ਚ ਸਥਿਤ ਕੰਪਨੀਆਂ ਨੇ ਭਾਰਤੀ ਬੈਂਕਾਂ ਦੀਆਂ ਵਿਦੇਸ਼ੀ ਬਰਾਂਚਾਂ ਤੋਂ 9 ਹਜ਼ਾਰ ਕਰੋੜ ਰੁਪਏ ਕਰਜ਼ਾ ਲਿਆ ਸੀ। ਜਾਂਚ ਅਧਿਕਾਰੀ ਨੇ ਕਿਹਾ ਕਿ ਐੱਸ ਬੀ ਐੱਲ ਗਰੁੱਪ ਭਾਰਤੀ ਬੈਂਕਾਂ ਤੋਂ ਰੁਪਏ ਦੇ ਨਾਲ-ਨਾਲ ਵਿਦੇਸ਼ੀ ਮੁਦਰਾ ਵੀ ਕਰਜ਼ਾ ਲਿਆ ਸੀ। ਗਰੁੱਪ ਨੂੰ ਆਂਧਰਾ ਪ੍ਰਦੇਸ਼, ਯੂਕੋ ਬੈਂਕ ਆਫ਼ ਇੰਡੀਆ (ਐੱਸ ਬੀ ਆਈ), ਇਲਾਹਾਬਾਦ ਬੈਂਕ ਅਤੇ ਬੈਂਕ ਆਫ਼ ਇੰਡੀਆ (ਬੀ ਓ ਆਈ) ਦੀ ਅਗਵਾਈ ਵਾਲੇ ਬੈਂਕਾਂ ਤੋਂ ਕਰਜ਼ ਪਾਸ ਕੀਤੇ। ਫਰਾਰ ਚੱਲ ਰਹੇ ਸੰਦੇਸਰਾ ਭਰਾਵਾਂ ਖਿਲਾਫ਼ ਈ ਡੀ ਅਨੁਸਾਰ ਲੁੱਕਆਊਟ ਨੋਟਿਸ ਵੀ ਜਾਰੀ ਹੋਇਆ ਸੀ। ਸੀ ਬੀ ਆਈ ਦੀ ਐੱਫ਼ ਆਈ ਆਰ ਅਨੁਸਾਰ ਸੰਦੇਸਰਾ ਦੀ ਕੰਪਨੀ ਸਟਰਲਿੰਗ ਬਾਓਟਿਕ ਨੇ ਆਂਧਰਾ ਬੈਂਕ ਦੀ ਅਗਵਾਈ ਵਾਲੀਆਂ ਬੈਂਕਾਂ ਦੇ ਸੰਘ ਤੋਂ 5000 ਕਰੋੜ ਰੁਪਏ ਕਰਜ਼ ਲਿਆ ਸੀ, ਜਿਸ ਨੂੰ ਚੁਕਾਇਆ ਨਹੀਂ ਗਿਆ।

220 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper