Latest News
ਦਰਦਨਾਕ ਹਾਦਸਾ, ਕੰਧ ਡਿੱਗਣ ਕਾਰਨ 17 ਲੋਕਾਂ ਦੀ ਮੌਤ

Published on 29 Jun, 2019 11:25 AM.


ਪੁਣੇ (ਨਵਾਂ ਜ਼ਮਾਨਾ ਸਰਵਿਸ)
ਮਹਾਰਾਸ਼ਟਰ ਦੇ ਪੁਣੇ 'ਚ ਇਮਾਰਤ ਦੀ ਕੰਧ ਡਿੱਗਣ ਕਾਰਨ ਵੱਡਾ ਹਾਦਸਾ ਹੋ ਗਿਆ। ਬੀਤੀ ਰਾਤ ਇੱਥੇ ਦੇ ਕੋਂਡਵਾ 'ਚ ਕੰਧ ਡਿੱਗਣ ਕਾਰਨ 17 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖ਼ਮੀ ਹੋ ਗਏ। ਰਾਹਤ ਅਤੇ ਬਚਾਅ ਜਾਰੀ ਹੈ। ਪੁਣੇ ਦੇ ਤਲਾਬ ਮਸਜਿਦ ਇਲਾਕੇ 'ਚ ਇਹ ਹਾਦਸਾ ਹੋਇਆ, ਜਿਸ ਦਾ ਕਾਰਨ ਮੀਂਹ ਦੱਸਿਆ ਜਾ ਰਿਹਾ ਹੈ। ਇੱਥੇ ਦੀ ਇੱਕ ਸੁਸਾਇਟੀ 'ਚ ਨਿਰਮਾਣ ਕੰਮ ਚੱਲ ਰਿਹਾ ਸੀ, ਜਿਸ ਦੇ ਨੇੜੇ ਹੀ ਮਜ਼ਦੂਰਾਂ ਦੇ ਰਹਿਣ ਲਈ ਕੱਚੇ ਘਰ ਬਣੇ ਹੋਏ ਸਨ। ਪਾਰਕਿੰਗ ਨਾਲ ਲੱਗਾ ਹੋਇਆ ਇਮਾਰਤ ਦਾ ਹਿੱਸਾ ਡਿੱਗ ਗਿਆ, ਜਿਸ ਕਾਰਨ ਇਹ ਹਾਦਸਾ ਹੋਇਆ।
ਕੰਧ ਦੇ ਨਾਲ ਸੁਸਾਇਟੀ ਦੇ ਲੋਕਾਂ ਦੀਆਂ ਕੁਝ ਕਾਰਾਂ ਵੀ ਮਜ਼ਦੂਰਾਂ ਦੇ ਕੱਚੇ ਘਰਾਂ 'ਤੇ ਆ ਗਈਆਂ। ਹਾਦਸੇ ਤੋਂ ਬਾਅਦ ਹੀ ਆਪਤਾ ਪ੍ਰਬੰਧ ਦੀ ਟੀਮ ਮੌਕੇ 'ਤੇ ਪਹੁੰਚੀ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਪੁਣੇ ਦੇ ਜ਼ਿਲ੍ਹਾ ਅਧਿਕਾਰੀ ਨਵਲ ਕਿਸ਼ੋਰ ਰਾਮ ਨੇ ਦੱਸਿਆ ਕਿ ਜ਼ਿਆਦਾ ਬਾਰਿਸ਼ ਕਾਰਨ ਇਹ ਕੰਧ ਡਿੱਗੀ। ਨਿਰਮਾਣ ਕੰਪਨੀ ਦੀ ਲਾਪਰਵਾਹੀ ਵੀ ਸਾਹਮਣੇ ਆ ਰਹੀ ਹੈ। 17 ਲੋਕਾਂ ਦੀ ਮੌਤ ਕੋਈ ਛੋਟੀ ਗੱਲ ਨਹੀਂ ਹੈ। ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ 'ਚ ਜ਼ਿਆਦਾਤਰ ਬਿਹਾਰ ਅਤੇ ਬੰਗਾਲ ਤੋਂ ਆਏ ਮਜ਼ਦੂਰ ਸਨ। ਸਰਕਾਰ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਦਿੱਤੀ ਜਾਵੇਗੀ। ਇਸ ਤਰ੍ਹਾਂ ਠਾਣੇ 'ਚ ਵੀ ਦੇਰ ਰਾਤ ਕਈ ਜਗ੍ਹਾ ਦਰੱਖਤ ਡਿੱਗਣ ਦੇ ਮਾਮਲੇ ਸਾਹਮਣੇ ਆਏ। ਜ਼ਿਕਰਯੋਗ ਹੈ ਕਿ ਮੁੰਬਈ, ਠਾਣੇ, ਕਲਿਆਣ, ਪਾਲਘਰ ਅਤੇ ਆਸ-ਪਾਸ ਦੇ ਜ਼ਿਲ੍ਹੇ 'ਚ ਹੋਈ ਜ਼ੋਰਦਾਰ ਬਾਰਿਸ਼ ਨਾਲ ਜਗ੍ਹਾ-ਜਗ੍ਹਾ ਪਾਣੀ ਭਰਨ ਕਾਰਨ ਬੀ ਐੱਮ ਸੀ ਦੇ ਨਾਲ ਸਫ਼ਾਈ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਇਸ ਦੌਰਾਨ ਕਰੰਟ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ।

344 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper