Latest News
ਸ਼ਿੰਦੇ ਹੋ ਸਕਦੇ ਹਨ ਕਾਂਗਰਸ ਦੇ ਨਵੇਂ ਪ੍ਰਧਾਨ

Published on 30 Jun, 2019 11:37 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਦੇ ਅਗਲੇ ਪ੍ਰਧਾਨ ਚੁਣੇ ਜਾਣ ਨੂੰ ਲੈ ਕੇ ਚੱਲ ਰਹੀਆਂ ਪਾਰਟੀ ਦੀਆਂ ਅੰਦਰੂਨੀ ਚਰਚਾਵਾਂ ਹੁਣ ਫੈਸਲੇ ਵਾਲੀ ਕਤਾਰ 'ਚ ਪਹੁੰਚ ਗਈਆਂ ਹਨ। ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ ਸੰਭਾਲਣ ਲਈ ਰਾਹੁਲ ਗਾਂਧੀ ਦੇ ਉਤਰਾਧਿਕਾਰੀ ਦੇ ਨਾਂਅ 'ਤੇ ਮੋਹਰ ਲੱਗ ਗਈ ਹੈ। 'ਸੰਡੇ ਗਾਰਡੀਅਨ' ਦੀ ਇੱਕ ਰਿਪੋਰਟ ਅਨੁਸਰ ਗਾਂਧੀ ਪਰਵਾਰ ਨੇ ਹੀ ਇਸ ਅਹੁਦੇ ਲਈ ਮੌਜੂਦਾ ਵਿਕਲਪਾਂ 'ਚ ਸਭ ਤੋਂ ਭਰੋਸੇਮੰਦ ਨੇਤਾ ਨੂੰ ਚੁਣਿਆ ਹੈ, ਕਿਉਂਕਿ ਹਾਲੇ ਪਾਰਟੀ 'ਚ ਅਸਤੀਫ਼ੇ ਦਾ ਨਾਟਕ ਚੱਲ ਰਿਹਾ ਹੈ, ਹੁਣ ਤੱਕ ਕਾਂਗਰਸ ਦੇ ਦਫ਼ਤਰ 'ਚ 2019 ਲੋਕ ਸਭਾ ਚੋਣਾਂ 'ਚ ਮਿਲੀ ਹਾਰ ਦੀ ਜ਼ਿੰਮੇਵਾਰੀ ਲੈਣ ਵਾਲੇ ਕਰੀਬ 140 ਨੇਤਾਵਾਂ ਦੇ ਅਸਤੀਫ਼ੇ ਆ ਚੁੱਕੇ ਹਨ। ਇਹ ਸਿਲਸਿਲਾ ਹਾਲੇ ਰੁਕਣ ਵਾਲੀ ਨਹੀਂ, ਕਿਉਂਕਿ ਰਾਹੁਲ ਗਾਂਧੀ ਨੇ ਇਸ ਲਾÂਨੀ 'ਤੇ ਆਪਣਾ ਅਸਤੀਫ਼ਾ ਸੌਂਪਿਆ ਹੈ।
ਕਾਂਗਰਸ ਆਲ੍ਹਾਕਮਾਨ ਸਾਰੇ ਨਾਵਾਂ 'ਤੇ ਵਿਚਾਰ ਕਰਨ ਤੋਂ ਬਾਅਦ ਗਾਂਧੀ ਪਰਵਾਰ ਦੀ ਸਲਾਹ ਲੈ ਕੇ ਸਾਬਕਾ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਪਾਰਟੀ ਦੇ ਅਗਲੇ ਪ੍ਰਧਾਨ ਦੇ ਤੌਰ 'ਤੇ ਚੁਣਨ ਦਾ ਮਨ ਬਣਾ ਚੁੱਕੀ ਹੈ। ਸੁਸ਼ੀਲ ਕੁਮਾਰ ਸ਼ਿੰਦੇ ਦੇ ਨਾਂਅ 'ਤੇ ਸਹਿਮਤੀ ਬਣਨ ਤੋਂ ਪਹਿਲਾ ਮਲਿਕਾਰਜੁਨ ਖੜਗੇ, ਗੁਲਾਮ ਨਬੀ ਆਜ਼ਾਦ, ਅਸ਼ੋਕ ਗਹਿਲੋਤ, ਜਨਾਰਦਨ ਦਿਵੇਦੀ ਤੋਂ ਲੈ ਕੇ ਏ ਕੇ ਐਂਟਨੀ ਅਤੇ ਮੁਕੁਲ ਵਾਸਨਿਕ ਤੱਕ ਨਾਵਾਂ 'ਤੇ ਚਰਚਾ ਕੀਤੀ ਗਈ। ਜਾਣਕਾਰੀ ਮੁਤਾਬਕ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਇਸ ਬਾਰੇ ਆਖਰੀ ਜਾਣਕਾਰੀ ਦੇਣੀ ਬਾਕੀ ਹੈ। ਉਨ੍ਹਾ ਦੇ ਨਾਂਅ ਨੂੰ ਗਾਂਧੀ ਪਰਵਾਰ ਵੱਲੋਂ ਆਮ ਸਹਿਮਤੀ ਮਿਲ ਗਈ ਹੈ। ਇੱਥੋਂ ਤੱਕ ਕਿ ਗਾਂਧੀ ਪਰਵਾਰ ਦੇ ਸਲਾਹਕਾਰਾਂ ਤੇ ਪਾਰਟੀ ਮੁੱਖ ਨੇਤਾਵਾਂ ਨੇ ਵੀ ਉਨ੍ਹਾ ਨੂੰ ਇਹ ਅਹੁਦਾ ਸੌਂਪਣ ਦੀ ਵਕਾਲਤ ਕੀਤੀ ਹੈ।

209 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper