Latest News
ਮੀਂਹ ਨਾਲ ਬੇਹਾਲ ਮੁੰਬਈ, ਚਾਰ ਲੋਕਾਂ ਦੀ ਮੌਤ

Published on 01 Jul, 2019 11:57 AM.


ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਲਗਾਤਾਰ ਚੌਥੇ ਦਿਨ ਮੀਂਹ ਨਾਲ ਦੇਸ਼ ਦੀ ਆਰਥਕ ਰਾਜਧਾਨੀ ਮੁੰਬਈ ਬੇਹਾਲ ਹੈ। ਕਿਤੇ ਰੋਡ 'ਤੇ ਗੋਡਿਆਂ ਤੱਕ ਪਾਣੀ ਹੈ ਤਾਂ ਕਿਤੇ ਰੇਲਵੇ ਸਟੇਸ਼ਨ ਪਾਣੀ ਨਾਲ ਭਰੇ ਪਏ ਹਨ। ਸੜਕਾਂ ਤਲਾਬਾਂ 'ਚ ਬਦਲ ਗਈਆਂ ਹਨ। ਸਕੂਲ-ਕਾਲਜ ਜਾਣ ਵਾਲੇ ਬੱਚਿਆਂ, ਦਫ਼ਤਰ ਜਾਣ ਵਾਲੇ ਮੁਲਾਜ਼ਮਾਂ ਨੂੰ ਇਸ ਕਾਰਨ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਾਤਾਰ ਚੌਥੇ ਦਿਨ ਮੀਹ ਦੇ ਕਾਰਨ ਮੁੰਬਈ ਅਤੇ ਇਸ ਦੇ ਨੇੜੇ ਦੇ ਇਲਾਕਿਆਂ 'ਚ ਜਨਜੀਵਨ ਪ੍ਰਭਾਵਿਤ ਹੋਇਆ ਹੈ। ਇੱਕ ਵਿਅਕਤੀ ਦੀ ਮੌਤ ਕਰੰਟ ਲੱਗਣ ਨਾਲ ਹੋ ਗਈ, ਜਦਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਬਾਰਿਸ਼ ਕਾਰਨ ਹਵਾਈ, ਸੜਕ ਅਤੇ ਰੇਲ ਆਵਾਜ਼ਾਈ ਪ੍ਰਭਾਵਿਤ ਹੋਈ ਹੈ। ਲੋਕਲ ਵਾਹਨ ਵੀ ਮੀਂਹ ਕਾਰਨ ਰੁਕ ਗਏ ਹਨ। ਕਈ ਇਲਾਕਿਆਂ 'ਚ ਟ੍ਰੈਫਿਕ ਜਾਮ ਲੱਗ ਗਿਆ ਹੈ। ਪਾਲਘਰ 'ਚ ਭਾਰੀ ਬਾਰਸ਼ ਤੋਂ ਬਾਅਦ ਟਰੈਕ 'ਤੇ ਪਾਣੀ ਇਕੱਠਾ ਹੋ ਗਿਆ, ਜਿਸ ਕਾਰਨ ਕਈ ਰੇਲ ਗੱਡੀਆਂ ਰੱਦ ਕਰਨੀਆਂ ਪਈਆਂ।
ਭਾਰੀ ਬਾਰਸ਼ ਦੇ ਬਾਅਦ ਜੁਹੂ ਏਅਰਪੋਰਟ ਦੇ ਰਨਵੇ 'ਤੇ ਵੀ ਪਾਣੀ ਭਰ ਗਿਆ। ਰਨਵੇ ਦੇ ਕੋਲ ਮੱਛੀਆਂ ਤੈਰਦੀਆਂ ਦਿਖਾਈ ਦਿੱਤੀਆਂ। ਇੱਥੇ ਕੈਟਫਿਸ਼ ਮੱਛੀਆਂ ਦੀ ਭਰਮਾਰ ਦੇਖ ਕੇ ਬਹੁਤ ਸਾਰੇ ਅਧਿਕਾਰੀ ਅਤੇ ਪਾਇਲਟ ਹੈਰਾਨ ਰਹਿ ਗਏ। ਰਨਵੇ 'ਤੇ ਮੌਜੂਦ ਇਨ੍ਹਾਂ ਮੱਛੀਆਂ 'ਚੋਂ ਕੁਝ ਤਿੰਨ ਫੁੱਟ ਤੱਕ ਲੰਮੀਆਂ ਸਨ।
ਸੋਮਵਾਰ ਸਵੇਰ ਤੋਂ ਹੀ ਹੋ ਰਹੀ ਲਗਾਤਾਰ ਬਾਰਸ਼ ਦੇ ਬਾਅਦ ਹਿੰਦਮਾਤਾ, ਸਾਇਨ, ਅੰਧੇਰੀ, ਕੁਰਲਾ, ਬਾਂਦਰਾ, ਦਾਦਰ, ਕਿੰਗ ਸਰਕਲ ਏਰੀਆ, ਚੈਂਬੂਰ ਇਲਾਕੇ 'ਚ ਜਗ੍ਹਾ-ਜਗ੍ਹਾ ਪਾਣੀ ਭਰ ਗਿਆ ਹੈ। ਹਾਲਤ ਇਹ ਹੈ ਕਿ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ ਹੈ।
ਚੈਂਬੂਰ 'ਚ ਇੱਕ ਕਾਰ ਪਾਣੀ 'ਚ ਡੁੱਬੀ ਨਜ਼ਰ ਆਈ। ਮਾਟੂੰਗਾ ਇਲਾਕੇ 'ਚ ਪੁਲਸ ਸਟੇਸ਼ਨ ਦੇ ਬਾਹਰ ਸੜਕ 'ਤੇ ਪਾਣੀ ਭਰ ਗਿਆ। ਰੇਲਵੇ ਲਾਈਨਾਂ 'ਤੇ ਪਾਣੀ ਜਮ੍ਹਾਂ ਹੋਣ ਨਾਲ ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ।

158 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper