Latest News
ਸ਼ਿਮਲਾ ਨੇੜੇ ਸਕੂਲ ਬੱਸ ਬੇਕਾਬੂ, ਡਰਾਇਵਰ ਤੇ 3 ਬੱਚਿਆਂ ਦੀ ਮੌਤ

Published on 01 Jul, 2019 12:00 PM.


ਸ਼ਿਮਲਾ (ਨਵਾਂ ਜ਼ਮਾਨਾ ਸਰਵਿਸ)
ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਲੋਅਰ ਖਲੀਨੀ ਇਲਾਕੇ 'ਚ ਸੋਮਵਾਰ ਸਵੇਰੇ ਇੱਕ ਸਕੂਲ ਬੱਸ ਖੱਡ 'ਚ ਪਲਟ ਗਈ। ਇਸ ਕਾਰਨ ਅੱਧਾ ਦਰਜਨ ਤੋਂ ਜ਼ਿਆਦਾ ਵਿਦਿਆਰਥੀ ਜ਼ਖ਼ਮੀ ਹੋ ਗਈ, ਜਦਕਿ ਤਿੰਨ ਬੱਚਿਆਂ ਦੀ ਮੌਤ ਹੋ ਗਈ। ਪੁਲਸ ਅਤੇ ਬਚਾਅ ਟੀਮ ਘਟਨਾ ਸਥਾਨ 'ਤੇ ਪਹੁੰਚ ਗਈ। ਇਸ ਦੌਰਾਨ ਸਥਾਨਕ ਲੋਕਾਂ ਨੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸਕੂਲੀ ਬੱਸ 200 ਮੀਟਰ ਡੂੰਘੀ ਖੱਡ 'ਚ ਡਿੱਗੀ। ਇਸ 'ਚ ਡਰਾਈਵਰ ਸਮੇਤ 3 ਬੱਚਿਆਂ ਦੀ ਮੌਤ ਹੋ ਗਈ। ਸਰਕਾਰੀ ਬੱਸ 'ਚ 12 ਸਕੂਲੀ ਬੱਚੇ ਸਵਾਰ ਸਨ। ਇਸ ਤੋਂ ਇਲਾਵਾ ਡਰਾਈਵਰ ਕੰਡਾਕਟਰ ਅਤੇ ਇੱਕ ਮਹਿਲਾ ਵੀ ਬੱਸ 'ਚ ਸਵਾਰ ਸੀ। ਸਾਰੇ ਗੰਭੀਰ ਰੂਪ 'ਚ ਜ਼ਖ਼ਮੀ ਹਨ। ਉਹਨਾਂ ਨੂੰ ਸ਼ਿਮਲਾ ਦੇ ਆਈ ਜੀ ਐੱਮ ਸੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।
ਪੁਲਸ ਨੇ ਦੱਸਿਆ ਕਿ ਹਾਦਸਾ ਸ਼ਿਮਲਾ ਦੇ ਝੰਝੀਡੀ ਇਲਾਕੇ 'ਚ ਹੋਇਆ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਦਾ ਗੁੱਸਾ ਸਾਹਮਣੇ ਆਇਆ। ਲੋਕਾਂ ਨੇ ਹਾਦਸੇ ਦੀ ਜਗ੍ਹਾ ਸੜਕ ਕਿਨਾਰੇ ਖੜੀਆਂ ਗੱਡੀਆਂ 'ਤੇ ਪਥਰਾਅ ਕੀਤਾ। ਨਾਲ ਹੀ ਮੀਡੀਆ ਨੂੰ ਕਵਰ ਕਰਨ ਤੋਂ ਮਨ੍ਹਾ ਕੀਤਾ। ਸਥਿਤੀ ਹੱਥੋਪਾਈ ਤੱਕ ਆ ਗਈ। ਅਸਲ 'ਚ ਲੋਕ ਤੰਗ ਸੜਕਾਂ 'ਤੇ ਗੱਡੀਆਂ ਦੀ ਜ਼ਿਆਦਾ ਆਵਾਜਾਈ ਤੋਂ ਨਾਰਾਜ਼ ਹਨ।
ਜ਼ਿਕਰਯੋਗ ਹੈ ਕਿ 20 ਜੂਨ ਨੂੰ ਵੀ ਹਿਮਾਚਲ ਦੇ ਕੁੱਲੂ ਜ਼ਿਲ੍ਹੇ 'ਚ ਸੜਕ ਹਾਦਸਾ ਹੋਇਆ ਸੀ, ਜਿਸ 'ਚ 44 ਲੋਕਾਂ ਦੀ ਮੌਤ ਹੋ ਗਈ ਸੀ। ਕੁੱਲੂ ਸ਼ਹਿਰ ਨੇੜੇ ਬੰਜਾਰ ਦੇ ਕੋਲ ਇੱਕ ਓਵਰਲੋਡ ਨਿੱਜੀ ਬੱਸ ਖੱਡ 'ਚ ਡਿੱਗ ਗਈ ਸੀ।

189 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper