Latest News
ਕਾਬੁਲ 'ਚ ਬੰਬ ਧਮਾਕਾ, 34 ਮੌਤਾਂ

Published on 01 Jul, 2019 12:04 PM.


ਕਾਬੁਲ (ਨਵਾਂ ਜ਼ਮਾਨਾ ਸਰਵਿਸ)-ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸੋਮਵਾਰ ਨੂੰ ਇੱਕ ਸ਼ਕਤੀਸ਼ਾਲੀ ਧਮਾਕੇ 'ਚ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਅਤੇ 65 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇੱਕ ਦੇਖਣ ਵਾਲੇ ਨੇ ਮੀਡੀਆ ਨੂੰ ਦੱਸਿਆ ਕਿ ਅੱਤਵਾਦੀ ਉਚ ਸੁਰੱਖਿਆ ਵਾਲੇ ਪੁਲ-ਏ-ਮਹਿਮੂਦ ਖਾਨ ਇਲਾਕੇ 'ਚ ਇੱਕ ਨਿਰਮਾਣ ਅਧੀਨ ਇਮਾਰਤ 'ਚ ਵੜ ਗਏ ਅਤੇ ਸਥਿਤੀ ਨੂੰ ਕੰਟਰੋਲ ਕਰਨ ਉਥੇ ਪਹੁੰਚੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਮੌਜੂਦ ਲੋਕਾਂ ਅਨੁਸਾਰ ਅੱਤਵਾਦੀਆਂ ਨੇ ਪਹਿਲਾਂ ਵਿਸਫੋਟਕ ਨਾਲ ਭਰੀ ਕਾਰ 'ਚ ਧਮਾਕਾ ਕੀਤਾ ਅਤੇ ਇਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਹ ਜਗ੍ਹਾ ਰੱਖਿਆ ਦੀ ਇੱਕ ਬਰਾਂਚ, ਇੱਕ ਸਪੋਰਟਸ ਸਟੇਡੀਅਮ, ਸੂਚਨਾ ਅਤੇ ਸੰਸਕ੍ਰਿਤੀ ਮੰਤਰਾਲੇ ਦੀ ਇੱਕ ਬਰਾਂਚ ਅਤੇ ਘਰਾਂ ਦੇ ਨੇੜੇ ਹੈ। ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਧੂੰਏਂ ਦਾ ਵਿਸ਼ਾਲ ਗੁਬਾਰ ਦੇਖਿਆ ਗਿਆ। ਖ਼ਬਰਾਂ ਮੁਤਾਬਿਕ ਤਾਲਿਬਾਨ ਨੇ ਇੱਕ ਬਿਆਨ ਜਾਰੀ ਕਰਕੇ ਹਮਲੇ ਦੀ ਜਿੰਮੇਵਾਰੀ ਲੈਂਦੇ ਹੋਏ ਦਾਅਵਾ ਕੀਤਾ ਕਿ ਨਿਸ਼ਾਨਾ ਰੱਖਿਆ ਮੰਤਰਾਲਾ ਅਤੇ ਇੰਜੀਨੀਅਰਿੰਗ ਵਿਭਾਗ ਸੀ। ਸੋਮਵਾਰ ਨੂੰ ਹਮਲਾ ਉਸ ਸਮੇਂ 'ਚ ਹੋਇਆ, ਜਦ ਅਫਗਾਨਿਸਤਾਨ 'ਚ ਸ਼ਾਂਤੀ ਬਹਾਲੀ ਦੀ ਗੱਲਬਾਤ ਲਈ ਤਾਲਿਬਾਨ ਅਤੇ ਅਮਰੀਕੀ ਪ੍ਰਤੀਨਿਧੀ ਕਤਰ 'ਚ ਸੱਤਵੇਂ ਦੌਰ ਦੀ ਮੀਟਿੰਗ ਕਰ ਰਹੇ ਹਨ।

190 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper