Latest News
ਮਾਬ ਲਿੰਚਿੰਗ ਦਾ ਵਿਰੋਧ ਕਰਨ ਵਾਲਿਆਂ 'ਤੇ ਲਾਠੀਚਾਰਜ

Published on 01 Jul, 2019 12:06 PM.


ਆਗਰਾ
(ਨਵਾਂ ਜ਼ਮਾਨਾ ਸਰਵਿਸ)
ਯੂ ਪੇ ਦੇ ਆਗਰਾ 'ਚ ਸੋਮਵਾਰ ਨੂੰ ਝਾਰਖੰਡ ਦੇ ਸਰਾਯਕੇਲਾ 'ਚ ਭੀੜ ਦੁਆਰਾ ਨੌਜਵਾਨ ਤਬਰੇਜ਼ ਅੰਸਾਰੀ ਦੀ ਹੱਤਿਆ ਕੀਤੇ ਜਾਣ ਦੇ ਵਿਰੋਧ 'ਚ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੇ ਜਾਮਾ ਮਸਜਿਦ ਤੋਂ ਕੁਲੈਕਟਰ ਦਫ਼ਤਰ ਤੱਕ ਜਲੂਸ ਕੱਢਿਆ। ਇਸ ਦੌਰਾਨ ਜਲੂਸ 'ਚ ਸ਼ਾਮਲ ਨੌਜਵਾਨਾਂ ਨੇ ਮੰਟੋਲਾ ਦੇ ਸਦਰ ਭੱਟੀ 'ਚ ਦੂਜੇ ਭਾਈਚਾਰੇ ਦੇ ਲੋਕਾਂ ਦੀਆਂ ਦੁਕਾਨਾਂ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ। ਇਸ ਦਾ ਵਿਰੋਧ ਹੋਣ 'ਤੇ ਨੌਜਵਾਨਾਂ ਨੇ ਪਥਰਾਅ ਕਰ ਦਿੱਤਾ। ਇਸ ਨਾਲ ਹਾਲਾਤ ਵਿਗੜ ਗਏ। ਸੂਚਨਾ 'ਤੇ ਪੁਲਸ-ਪੀ ਏ ਸੀ ਮੌਕੇ 'ਤੇ ਪਹੁੰਚੀ। ਫੋਰਸ ਨੇ ਦੰਗਾਕਾਰੀਆਂ 'ਤੇ ਲਾਠੀਆਂ ਚਲਾ ਉਨ੍ਹਾਂ ਨੂੰ ਤਿੱਤਰ-ਬਿਤਰ ਕਰ ਦਿੱਤਾ। ਸੂਚਨਾ ਮਿਲਣ 'ਤੇ ਮੌਕੇ 'ਤੇ ਐੱਸ ਐੱਸ ਪੀ ਜੋਗਿੰਦਰ ਸਿੰਘ ਸਮੇਤ ਭਾਰੀ ਪੁਲਸ ਬਲ ਨੇ ਬਵਾਲ ਨੂੰ ਸ਼ਾਂਤ ਕਰਾਇਆ। ਐੱਸ ਏ ਐੱਸ ਪੀ ਮੁਤਾਬਕ ਦੰਗਾਕਾਰੀਆਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੌਕੇ 'ਤੇ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 17 ਜੂਨ ਦੀ ਰਾਤ ਚੋਰੀ ਦੇ ਦੋਸ਼ 'ਚ ਕਦਮਡੀਹਾ ਪਿੰਡ 'ਚ ਤਬਰੇਜ਼ ਦੀ ਭੀੜ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ।

194 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper