Latest News
ਮੁੰਡਾ ਕਿਸੇ ਦਾ ਵੀ ਹੋਵੇ, ਪਾਰਟੀ ਨੂੰ ਵੱਟਾ ਲਾਉਣ ਵਾਲੇ ਨੂੰ ਸਹਿਣ ਨਹੀਂ ਕਰ ਸਕਦੇ : ਮੋਦੀ

Published on 02 Jul, 2019 11:29 AM.


ਨਵੀਂ ਦਿੱਲੀ : ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਦੇ ਵਿਧਾਇਕ ਬੇਟੇ ਆਕਾਸ਼ ਵਿਜੈਵਰਗੀਆ ਵੱਲੋਂ ਇੰਦੌਰ ਨਗਰ ਨਿਗਮ ਦੇ ਅਫਸਰ ਨੂੰ ਬੈਟ ਨਾਲ ਕੁੱਟਣ ਦਾ ਗੰਭੀਰ ਨੋਟਿਸ ਲੈਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੁੰਡਾ ਕਿਸੇ ਦਾ ਵੀ ਹੋਵੇ, ਮਨਮਾਨੀ ਨਹੀਂ ਚੱਲੇਗੀ। ਮੰਗਲਵਾਰ ਭਾਜਪਾ ਸੰਸਦੀ ਦਲ ਦੀ ਮੀਟਿੰਗ ਵਿਚ ਮੋਦੀ ਨੇ ਕਿਸੇ ਦਾ ਨਾਂਅ ਲਏ ਬਿਨਾਂ ਕਿਹਾ ਕਿ ਪਾਰਟੀ ਨੂੰ ਵੱਟਾ ਲਾਉਣ ਵਾਲਾ ਸਲੂਕ ਨਾਮਨਜ਼ੂਰ ਹੈ। ਸੂਤਰਾਂ ਮੁਤਾਬਕ ਮੋਦੀ ਨੇ ਇਥੋਂ ਤੱਕ ਕਿਹਾ ਕਿ ਕਿਸੇ ਦਾ ਵੀ ਮੁੰਡਾ ਹੋਵੇ, ਅਜਿਹੀ ਹਰਕਤ ਲਈ ਉਸ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ। ਸੂਤਰਾਂ ਮੁਤਾਬਕ ਜਿਨ੍ਹਾਂ ਉਸ ਦਾ (ਆਕਾਸ਼ ਦਾ) ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਉਣ 'ਤੇ ਸਵਾਗਤ ਕੀਤਾ, ਉਨ੍ਹਾਂ ਨੂੰ ਵੀ ਪਾਰਟੀ ਵਿਚੋਂ ਕੱਢ ਦੇਣਾ ਚਾਹੀਦਾ ਹੈ। ਯਾਦ ਰਹੇ ਆਕਾਸ਼ ਦੀ ਰਿਹਾਈ 'ਤੇ ਉਸ ਦੇ ਹਮਾਇਤੀਆਂ ਨੇ ਜਸ਼ਨ ਮਨਾਇਆ ਸੀ। ਇਕ ਨੇ ਤਾਂ ਫਾਇਰਿੰਗ ਵੀ ਕੀਤੀ ਸੀ। ਆਕਾਸ਼ ਨੇ ਕਿਹਾ ਸੀ ਕਿ ਉਸ ਨੂੰ ਆਪਣੇ ਕੀਤੇ ਦਾ ਅਫਸੋਸ ਨਹੀਂ। ਉਸ ਦੇ ਪਿਤਾ ਨੇ ਕਿਹਾ ਸੀ ਕਿ ਘਟਨਾ ਮੰਦਭਾਗੀ ਹੈ, ਪਰ ਆਕਾਸ਼ ਜੀ ਤੇ ਨਗਰ ਨਿਗਮ ਦੇ ਕਮਿਸ਼ਨਰ ਕੱਚੇ ਖਿਡਾਰੀ ਹਨ। ਇਹ ਕੋਈ ਵੱਡਾ ਮੁੱਦਾ ਨਹੀਂ ਸੀ, ਪਰ ਬਣਾ ਦਿੱਤਾ ਗਿਆ। ਅਫਸਰਾਂ ਨੂੰ ਹੰਕਾਰੀ ਨਹੀਂ ਹੋਣਾ ਚਾਹੀਦਾ। ਸੂਤਰਾਂ ਮੁਤਾਬਕ ਮੋਦੀ ਦੇ ਬਿਆਨ ਤੋਂ ਬਾਅਦ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਆਕਾਸ਼ ਨੂੰ ਨੋਟਿਸ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।

233 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper