Latest News
ਹਿੰਦੂ-ਮੁਸਲਮ ਸਦਭਾਵਨਾ ਨੇ ਦਿੱਲੀ 'ਚ ਸਥਿਤੀ ਵਿਗੜਨੋਂ ਬਚਾਈ

Published on 03 Jul, 2019 11:28 AM.


ਨਵੀਂ ਦਿੱਲੀ : ਐਤਵਾਰ ਚਾਵੜੀ ਬਜ਼ਾਰ ਦੇ ਹੌਜ਼ ਕਾਜ਼ੀ ਇਲਾਕੇ ਵਿਚ ਪਾਰਕਿੰਗ ਨੂੰ ਲੈ ਕੇ ਹੋਈ ਲੜਾਈ ਦੇ ਫਿਰਕੂ ਸ਼ਕਲ ਅਖਤਿਆਰ ਕਰ ਜਾਣ ਨਾਲ ਪੈਦਾ ਹੋਇਆ ਤਨਾਅ ਬੁੱਧਵਾਰ ਕਾਫੀ ਘਟ ਗਿਆ। ਇਲਾਕੇ ਵਿਚ ਸਥਿਤੀ ਤੇਜ਼ੀ ਨਾਲ ਨਾਰਮਲ ਹੋ ਰਹੀ ਹੈ। ਲਾਲ ਕੂੰਆ ਇਲਾਕੇ ਵਿਚ ਆਮ ਲੋਕਾਂ, ਸਥਾਨਕ ਆਗੂਆਂ ਤੇ ਕਾਰੋਬਾਰੀਆਂ ਦੀ ਆਪਸੀ ਸਦਭਾਵਨਾ ਸਦਕਾ ਬਜ਼ਾਰ ਖੁੱਲ੍ਹ ਗਏ ਹਨ। ਸਵੇਰੇ ਦੋਹਾਂ ਫਿਰਕਿਆਂ ਦੇ ਲੋਕਾਂ ਨੇ ਨੁਕਸਾਨੇ ਗਏ ਧਰਮ ਸਥਾਨ 'ਤੇ ਇਕੱਠਿਆਂ ਪ੍ਰਾਰਥਨਾ ਕੀਤੀ। ਇਸੇ ਦੌਰਾਨ ਅਮਨ ਕਮੇਟੀ ਨੇ ਐਲਾਨਿਆ ਹੈ ਕਿ ਮੰਦਰ ਦੀ ਮੁਰੰਮਤ ਦਾ ਕੰਮ ਮੁਸਲਮ ਭਾਈਚਾਰਾ ਕਰਾਏਗਾ। ਅਮਨ ਕਮੇਟੀ ਦੇ ਪ੍ਰਧਾਨ ਜਮਸ਼ੇਦ ਸਿੱਦੀਕੀ ਨੇ ਦੱਸਿਆ ਕਿ ਦੋਹਾਂ ਫਿਰਕਿਆਂ ਵਿਚਾਲੇ ਮੁਹੱਬਤ ਹੈ। ਮੰਦਰ ਦਾ ਜਿੰਨਾ ਨੁਕਸਾਨ ਹੋਇਆ ਹੈ, ਉਹ ਮੁਸਲਮ ਸਮਾਜ ਦੇਣ ਲਈ ਤਿਆਰ ਹੈ। ਆਪਸੀ ਮੁਹੱਬਤ ਕਦੇ ਖਤਮ ਨਹੀਂ ਹੋਣੀ ਚਾਹੀਦੀ। ਉਨ੍ਹਾ ਮੰਦਰ ਦੇ ਪੁਜਾਰੀ ਨਾਲ ਗੱਲ ਕੀਤੀ ਹੈ ਤੇ ਸ਼ੁੱਭ ਮਹੂਰਤ 'ਤੇ ਮੂਰਤੀ ਸਥਾਪਨਾ ਕੀਤੀ ਜਾਏਗੀ। ਕਮੇਟੀ ਦੇ ਮੈਂਬਰ ਤਾਰਾ ਚੰਦ ਸਕਸੈਨਾ ਨੇ ਕਿਹਾ ਕਿ ਹਿੰਦੂ-ਮੁਸਲਮ ਮਿਲ ਕੇ ਰਹਿੰਦੇ ਹਨ। ਮੁਸਲਮਾਨ ਮਦਦ ਲਈ ਆਏ ਹਨ, ਇਹ ਚੰਗੀ ਗੱਲ ਹੈ। ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੁਲਸ ਕਮਿਸ਼ਨਰ ਅਮੂਲਯ ਪਟਨਾਇਕ ਨੂੰ ਬੁੱਧਵਾਰ ਸੰਸਦ ਭਵਨ ਸੱਦ ਕੇ ਸਥਿਤੀ ਦਾ ਜਾਇਜ਼ਾ ਲਿਆ। ਦੱਸਿਆ ਜਾਂਦਾ ਹੈ ਕਿ ਉਨ੍ਹਾ ਕਮਿਸ਼ਨਰ ਨੂੰ ਝਾੜ ਵੀ ਪਾਈ।

158 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper