Latest News
ਝੋਨੇ ਦੇ ਭਾਅ 'ਚ 65 ਰੁਪਏ ਦਾ ਵਾਧਾ

Published on 03 Jul, 2019 11:43 AM.


ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਿਨੇਟ ਦੀ ਮੀਟਿੰਗ ਨੇ ਬੁਧਵਾਰ 2019-20 ਲਈ ਸਾਉਣੀ ਦੀਆਂ ਫਸਲਾਂ ਦੇ ਘੱਟੋਘਟ ਇਮਦਾਦੀ ਭਾਅਵਾਂ ਵਿਚ ਵਾਧੇ ਦੇ ਨਾਲ-ਨਾਲ ਵੇਜ ਕੋਡ ਬਿਲ ਨੂੰ ਮਨਜ਼ੂਰੀ ਦਿੱਤੀ ਜਿਸ ਤਹਿਤ ਘੱਟੋਘੱਟ ਕੌਮੀ ਵੇਜ ਤੈਅ ਕੀਤੀ ਜਾਣੀ ਹੈ। ਵੇਜ ਕੋਡ ਬਿਲ ਕੇਂਦਰ ਨੂੰ ਰੇਲਵੇ ਤੇ ਖਾਣਾਂ ਸਮੇਤ ਨਿਸ਼ਚਿਤ ਸੈਕਟਰਾਂ ਵਿਚ ਘੱਟੋਘੱਟ ਵੇਜ ਫਿਕਸ ਕਰਨ ਦਾ ਹੱਕ ਦੇਵੇਗਾ ਜਦਕਿ ਰਾਜ ਹੋਰਨਾਂ ਕੈਟੇਗਰੀਆਂ ਲਈ ਆਪਣੇ ਹਿਸਾਬ ਨਾਲ ਵੇਜ ਤੈਅ ਕਰਨਗੇ। ਕੈਬਿਨੇਟ ਨੇ ਏਅਰਪੋਰਟ ਅਥਾਰਿਟੀ ਆਫ ਇੰਡੀਆ ਦੇ ਤਿੰਨ ਹਵਾਈ ਅੱਡਿਆਂ ਅਹਿਮਦਾਬਾਦ, ਲਖਨਊ ਤੇ ਮੇਂਗਲੁਰੂ ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਪਟੇ 'ਤੇ ਦੇਣ ਦਾ ਵੀ ਫੈਸਲਾ ਕੀਤਾ।
ਝੋਨੇ ਦਾ ਘੱਟੋਘੱਟ ਇਮਦਾਦੀ ਭਾਅ 1750 ਰੁਪਏ ਤੋਂ ਵਧਾ ਕੇ 1815 ਰੁਪਏ ਕੀਤਾ ਗਿਆ ਹੈ। ਜਵਾਰ ਦੇ ਭਾਅ ਵਿਚ 120 ਰੁਪਏ, ਰਾਗੀ ਦੇ ਭਾਅ ਵਿਚ 253 ਰੁਪਏ, ਤੂਰ, ਮੂੰਗ ਤੇ ਮਾਹਾਂ ਦੀ ਦਾਲ ਦੇ ਭਾਅ ਵਿਚ ਕ੍ਰਮਵਾਰ 215, 75 ਤੇ 100 ਰੁਪਏ ਦਾ ਵਾਧਾ ਕੀਤਾ ਗਿਆ ਹੈ

342 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper