Latest News
ਰਿਟਾਇਰਮੈਂਟ ਦੀ ਉਮਰ 70 ਸਾਲ ਕਰਨ ਦਾ ਸੁਝਾਅ

Published on 04 Jul, 2019 11:44 AM.


ਨਵੀਂ ਦਿੱਲੀ : ਮੋਦੀ ਸਰਕਾਰ ਮੁੱਖ ਆਰਥਕ ਸਲਾਹਕਾਰ ਕੇ ਵੀ ਸੁਬਰਾਮਨੀਅਮ ਤੇ ਉਨ੍ਹਾ ਦੀ ਟੀਮ ਦੀ ਸਲਾਹ 'ਤੇ ਚਲਦੀ ਹੈ ਤਾਂ ਰਿਟਾਇਰਮੈਂਟ ਦੀ ਉਮਰ 70 ਸਾਲ ਹੋ ਸਕਦੀ ਹੈ। ਵੀਰਵਾਰ ਨੂੰ ਸੰਸਦ ਵਿਚ ਪੇਸ਼ ਆਰਥਕ ਸਰਵੇ ਵਿਚ ਇਹ ਸਲਾਹ ਦਿੱਤੀ ਗਈ ਹੈ ਅਤੇ ਇਸ ਦੇ ਹੱਕ ਵਿਚ ਜਰਮਨੀ, ਅਮਰੀਕਾ, ਚੀਨ, ਇੰਗਲੈਂਡ ਤੇ ਜਾਪਾਨ ਸਣੇ ਕਈ ਮੁਲਕਾਂ ਦੀ ਮਿਸਾਲ ਦਿੱਤੀ ਗਈ ਹੈ। ਸਰਵੇ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਲੋਕ ਜ਼ਿਆਦਾ ਚਿਰ ਜੀ ਰਹੇ ਹਨ।
ਆਰਥਕ ਸਰਵੇ ਦਰਅਸਲ ਆਮ ਬਜਟ ਤੋਂ ਠੀਕ ਪਹਿਲਾਂ ਦੇਸ਼ ਦੇ ਅਰਥਚਾਰੇ ਦੀ ਤਸਵੀਰ ਪੇਸ਼ ਕਰਦਾ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ 2019-20 ਵਿਚ ਵਿਕਾਸ ਦਰ 7 ਫੀਸਦੀ ਰਹਿਣ ਦਾ ਅਨੁਮਾਨ ਹੈ। ਇਸ ਦਾ ਮਤਲਬ ਹੈ ਕਿ ਭਾਰਤ ਦੁਨੀਆ ਵਿਚ ਸਭ ਤੋਂ ਤੇਜ਼ ਵਿਕਾਸ ਕਰਨ ਵਾਲਾ ਦੇਸ਼ ਬਣ ਜਾਏਗਾ। ਇਹ ਵੀ ਕਿਹਾ ਗਿਆ ਹੈ ਕਿ 2024-25 ਤੱਕ 5000 ਅਰਬ ਅਮਰੀਕੀ ਡਾਲਰ ਦੀ ਅਰਥ ਵਿਵਸਥਾ ਬਣਾਉਣ ਲਈ ਕੁਲ ਘਰੇਲੂ ਪੈਦਾਵਾਰ ਦੀ ਵਾਧਾ ਦਰ ਲਗਾਤਾਰ 8 ਫੀਸਦੀ ਰੱਖਣੀ ਪਏਗੀ। ਸਰਵੇ ਵਿਚ ਤੇਲ ਕੀਮਤਾਂ ਵਿਚ ਕਮੀ ਹੋਣ ਦੀ ਗੱਲ ਕਹੀ ਗਈ ਹੈ। ਇਹ ਵੀ ਕਿਹਾ ਗਿਆ ਹੈ ਕਿ 2050 ਤੱਕ ਪਾਣੀ ਦੀ ਕਿੱਲਤ ਵੱਡੀ ਸਮੱਸਿਆ ਹੋਵੇਗੀ।

223 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper