Latest News
ਧਰਮਿੰਦਰ ਦੀ ਸੰਨੀ ਨੂੰ ਭਗਵੰਤ ਮਾਨ ਦੀ ਰੀਸ ਕਰਨ ਦੀ ਸਲਾਹ

Published on 04 Jul, 2019 11:51 AM.


ਨਵੀਂ ਦਿੱਲੀ : ਧਰਮਿੰਦਰ ਨੇ ਆਪਣੇ ਬੇਟੇ ਸੰਨੀ ਦਿਓਲ ਨੂੰ ਭਗਵੰਤ ਮਾਨ ਦੀ ਰੀਸ ਕਰਨ ਦੀ ਸਲਾਹ ਦਿੱਤੀ ਹੈ। ਦਰਅਸਲ ਇਕ ਵਿਅਕਤੀ ਨੇ ਸੰਨੀ ਦਿਓਲ ਦੀ ਹਵਾਈ ਅੱਡੇ ਤੋਂ ਬਾਹਰ ਆਉਂਦੇ ਦੀ ਫੋਟੋ ਟਵਿੱਟਰ 'ਤੇ ਸ਼ੇਅਰ ਕਰਕੇ ਲਿਖਿਆ-ਡੈਸ਼ਿੰਗ। ਇਸ ਦੇ ਜਵਾਬ ਵਿਚ ਧਰਮਿੰਦਰ ਨੇ ਟਵੀਟ ਕੀਤਾ, 'ਸੰਨੀ ਮੇਰੇ ਬੇਟੇ, ਕੋਸ਼ਿਸ਼ ਕਰ ਕਿ ਸੰਗਰੂਰ ਦੇ ਸਾਂਸਦ ਭਗਵੰਤ ਮਾਨ, ਜੋ ਮੇਰੇ ਬੇਟੇ ਵਰਗਾ ਹੈ, ਤੋਂ ਕੁਝ ਸਿਖ, ਕਿਆ ਤਿਆਗ ਕੀਤਾ ਹੈ, ਭਾਰਤ ਮਾਂ ਦੀ ਸੇਵਾ ਕਰਨ ਲਈ, ਜੀਉਂਦੇ ਰਹੋ.. ਮਾਨ ਬਹੁਤ ਮਾਣ ਹੈ ਮੈਨੂੰ ਤੇਰੇ 'ਤੇ।' ਜਦੋਂ ਇਕ ਹੋਰ ਵਿਅਕਤੀ ਨੇ ਪੁੱਛਿਆ ਕਿ ਮਾਨ ਨੇ ਕੀ ਤਿਆਗ ਕੀਤਾ ਹੈ ਤਾਂ ਧਰਮਿੰਦਰ ਨੇ ਜਵਾਬ ਦਿੱਤਾ, 'ਆਪਣਾ ਕਰੋੜਾਂ ਦਾ ਪੇਸ਼ਾ, ਆਪਣਾ ਫਿਲਮੀ ਕੈਰੀਅਰ।'

245 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper