Latest News
ਇੰਜੀਨੀਅਰ 'ਤੇ ਚਿੱਕੜ ਸੁੱਟਣ ਵਾਲਾ ਵਿਧਾਇਕ ਨੀਤੇਸ਼ ਰਾਣੇ ਹਿਰਾਸਤ 'ਚ

Published on 04 Jul, 2019 11:52 AM.


ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਸਭਾ ਸਾਂਸਦ ਨਰਾਇਣ ਰਾਣੇ ਦੇ ਪੁੱਤਰ ਨਿਤੇਸ਼ ਰਾਣੇ ਨੇ ਇੰਜੀਨੀਅਰ 'ਤੇ ਚਿੱਕੜ ਸੁੱਟਣ ਦੇ ਮਾਮਲੇ 'ਚ ਪੁਲਸ ਨੇ ਐਫ਼ ਆਈ ਆਰ ਦਰਜ ਕਰ ਲਈ ਹੈ। ਮੀਡੀਆ ਰਿਪੋਰਟਾਂ ਦੀ ਮੰਨੇ ਤਾਂ ਰਾਣੇ ਨੇ ਪੁਲਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ। ਪੁਲਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਹੈ। ਰਾਣੇ ਦੇ ਨਾਲ ਕਈ ਸਮਰੱਥਕਾਂ ਨੂੰ ਵੀ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਉਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਨਰਾਇਣ ਰਾਣੇ ਨੇ ਵੀ ਆਪਣੇ ਪੁੱਤਰ ਦੇ ਇਸ ਰਵੱਈਏ 'ਤੇ ਨਾਰਾਜ਼ਗੀ ਪ੍ਰਗਟਾਈ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ, 'ਹਾਈਵੇ ਲਈ ਪ੍ਰਦਰਸ਼ਨ ਠੀਕ, ਪਰ ਹਿੰਸਾ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਨੇ ਕਿਹਾ, 'ਜੇ ਇੱਕ ਪਿਤਾ ਬਗੈਰ ਗਲਤੀ ਦੇ ਮੁਆਫ਼ੀ ਮੰਗ ਸਕਦਾ ਹੈ ਤਾਂ ਪੁੱਤਰ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।'
ਦੱਸਿਆ ਜਾ ਰਿਹਾ ਕਿ ਮਹਾਰਾਸ਼ਟਰ 'ਚ ਵੀਰਵਾਰ ਨੂੰ ਕਾਂਗਰਸ ਦੇ ਇੱਕ ਵਿਧਾਇਕ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਸੀ। ਸ਼ਰੇਆਮ ਉਨ੍ਹਾਂ ਨੇ ਇੱਕ ਇੰਜੀਨੀਅਰ 'ਤੇ ਬਾਲਟੀਆਂ ਨਾਲ ਚਿੱਕੜ ਸੁੱਟਿਆ, ਜਦਕਿ ਘਟਨਾ ਤੋਂ ਬਾਅਦ ਪੁਲ 'ਤੇ ਉਸ ਨੂੰ ਬੰਨ੍ਹ ਦਿੱਤਾ। ਮਾਮਲਾ ਮੁੰਬਈ-ਗੋਆ ਹਾਈਵੇ ਦੇ ਕੋਲ ਕਣਕਵਲੀ ਦਾ ਹੈ, ਜਿੱਥੇ ਵਿਧਾਇਕ ਨੀਤੇਸ਼ ਨਰਾਇਣ ਰਾਣੇ ਸਮੱਰਥਕਾਂ ਸਮੇਤ ਪੁਲਸ ਦਾ ਮੁਆਇਨਾ ਕਰਨ ਪਹੁੰਚਿਆ ਸੀ।
ਰਸਤੇ 'ਚ ਉਨ੍ਹਾਂ ਨੂੰ ਕਈ ਜਗ੍ਹਾ ਟੋਟੇ ਨਜ਼ਰ ਆਏ, ਜਿਸ 'ਤੇ ਉਹ ਬੁਰੀ ਤਰ੍ਹਾਂ ਭੜਕ ਗਏ। ਜਲਦੀ ਹੀ ਉਨ੍ਹਾਂ ਨੇ ਇੰਜੀਨੀਅਰ ਪ੍ਰਕਾਸ਼ ਸ਼ੇਡੇਕਰ ਨੂੰ ਬੁਲਾਇਆ ਅਤੇ ਉਸ ਨੂੰ ਝਾੜ ਪਾਉਣ ਲੱਗੇ। ਰਾਣੇ ਦਾ ਪਾਰਾ ਏਨਾ ਚੜ੍ਹ ਗਿਆ ਕਿ ਉਨ੍ਹਾਂ ਨੇ ਸਮੱਰਥਕਾਂ ਦੁਆਰਾ ਇੰਜੀਨੀਅਰ ਨੂੰ ਕੀਚੜ ਨਾਲ ਨਹਿਲਾਇਆ ਅਤੇ ਫਿਰ ਪੁਲ ਸ਼ੇਡੇਕਰ ਨੂੰ ਬੰਨ੍ਹ ਦਿੱਤਾ।
ਘਟਨਾ ਦੌਰਾਨ ਨੇੜੇ ਕੁਝ ਲੋਕਾਂ ਨੇ ਵੀਡੀਓ ਵੀ ਰਿਕਾਰਡ ਕਰ ਲਿਆ ਸੀ, ਜੋ ਕਿ ਕੁਝ ਹੀ ਦੇਰ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਟੀ ਵੀ ਨਿਊਜ਼ ਚੈਨਲਾਂ ਦੇ ਜ਼ਰੀਏ ਸਾਹਮਣੇ ਆਇਆ। ਹਾਲਾਂਕਿ ਰਾਣੇ ਨੇ ਵੀ ਆਪਣੇ ਫੇਸਬੁੱਕ ਅਕਾਊਂਟ ਤੋਂ ਇਸ ਦੀ ਕਲਿੱਪ ਸ਼ੇਅਰ ਕੀਤੀ ਅਤੇ ਮਰਾਠੀ 'ਚ ਕੁਝ ਲਿਖਿਆ ਵੀ ਹੈ।
ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਰਾਣੇ ਇੰਜੀਨੀਅਰ ਨੂੰ ਬੁਰੀ ਤਰ੍ਹਾਂ ਝਾੜ ਪਾ ਰਹੇ ਹਨ, ਜਦਕਿ ਉਨ੍ਹਾਂ ਦੇ ਕਹਿਣ 'ਤੇ ਲਾਗੇ ਖੜੇ ਸਮਰੱਥਕ ਬਾਲਟੀਆਂ ਭਰ ਕੇ ਉਸ 'ਤੇ ਕੀਚੜ ਪਾ ਰਹੇ ਹਨ।
ਜ਼ਿਕਰਯੋਗ ਹੈ ਕਿ ਨੀਤੇਸ਼, ਕਾਂਗਰਸ ਦੇ ਸੀਨੀਅਰ ਨੇਤਾ ਨਰਾਇਣ ਰਾਣੇ ਦੇ ਪੁੱਤਰ ਹਨ।

225 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper