Latest News
ਭਾਜਪਾ ਦੇ ਹੱਕ 'ਚ ਕਰਾਸ ਵੋਟਿੰਗ ਤੋਂ ਬਾਅਦ ਅਲਪੇਸ਼ ਤੇ ਝਾਲਾ ਦਾ ਅਸੰਬਲੀ ਤੋਂ ਅਸਤੀਫਾ

Published on 05 Jul, 2019 09:20 AM.

ਗਾਂਧੀਨਗਰ : ਗੁਜਰਾਤ ਤੋਂ ਰਾਜ ਸਭਾ ਦੀਆਂ ਦੋ ਸੀਟਾਂ ਲਈ ਸ਼ੁੱਕਰਵਾਰ ਹੋਈ ਵੋਟਿੰਗ ਦੌਰਾਨ ਕਾਂਗਰਸ ਦੇ ਬਾਗੀ ਵਿਧਾਇਕ ਅਲਪੇਸ਼ ਠਾਕੋਰ ਤੇ ਧਵਨ ਝਾਲਾ ਨੇ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਕਰਾਸ ਵੋਟਿੰਗ ਕਰਨ ਤੋਂ ਬਾਅਦ ਅਸੰਬਲੀ ਤੋਂ ਅਸਤੀਫੇ ਦੇ ਦਿੱਤੇ। ਓ ਬੀ ਸੀ ਨੇਤਾ ਠਾਕੋਰ ਨੇ ਕਿਹਾ, 'ਮੈਂ ਆਪਣੀ ਜ਼ਮੀਰ ਦੀ ਆਵਾਜ਼ ਨਾਲ ਵੋਟ ਇਮਾਨਦਾਰ ਕੌਮੀ ਲੀਡਰਸ਼ਿਪ ਨੂੰ ਦਿੱਤੀ ਹੈ। ਮੈਂ ਰਾਹੁਲ ਗਾਂਧੀ ਦੇ ਕਹਿਣ 'ਤੇ ਕਾਂਗਰਸ ਵਿਚ ਆਇਆ ਸੀ, ਪਰ ਬਦਕਿਸਮਤੀ ਨਾਲ ਉਨ੍ਹਾ ਸਾਡੇ ਲਈ ਕੁਝ ਨਹੀਂ ਕੀਤਾ। ਸਾਡਾ ਵਾਰ-ਵਾਰ ਅਪਮਾਨ ਕੀਤਾ।' ਝਾਲਾ ਨੇ ਕਿਹਾ ਕਿ ਕਾਂਗਰਸ ਦੇ ਲੋਕ ਉਨ੍ਹਾ ਦਾ ਵਾਰ-ਵਾਰ ਅਪਮਾਨ ਕਰ ਰਹੇ ਸੀ।

100 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper