Latest News
ਸ਼ਹਾਬਪੁਰ 'ਚ ਨਹਿਰ ਟੁੱਟਣ ਕਾਰਨ 400 ਏਕੜ ਫ਼ਸਲ ਤਬਾਹ

Published on 05 Jul, 2019 09:23 AM.

ਪੱਟੀ (ਬਲਦੇਵ ਸਿੰਘ ਸੰਧੂ)
ਜ਼ਿਲ੍ਹਾ ਤਰਨ ਤਾਰਨ ਵਿਚ ਕਾਫੀ ਸਮੇਂ ਤੋਂ ਨਹਿਰਾਂ ਦੀ ਸਾਫ-ਸਫਾਈ ਨਾ ਹੋਣ ਕਾਰਨ ਨਹਿਰਾਂ ਟੁੱਟਣ ਦਾ ਸਿਲਸਿਲਾ ਜਾਰੀ ਹੈ। ਸ਼ੁਕਰਵਾਰ ਤੜਕੇ 4 ਵਜੇ ਪੱਟੀ ਦੇ ਸ਼ਹਾਬਪੁਰ ਵਿਚ ਨਹਿਰ ਟੁੱਟਣ ਕਾਰਨ ਕਿਸਾਨਾਂ ਦੀ 400 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਪਾਣੀ ਵਿਬ ਡੁੱਬ ਗਈ। ਇਸ ਦੇ ਨਾਲ ਨਹਿਰ ਦਾ ਪਾਣੀ ਕੁਝ ਘਰਾਂ ਵਿਚ ਵੀ ਦਾਖਲ ਹੋ ਗਿਆ। ਪੁਲਸ ਅਤੇ ਸਿਵਲ ਪ੍ਰਸ਼ਾਸਨ ਨੇ ਮੌਕੇ 'ਤੇ ਪੁੱਜ ਕੇ ਬਚਾਅ ਕਾਰਜ ਸ਼ੁਰੂ ਕਰਵਾ ਦਿੱਤੇ ਹਨ। ਇਸ ਮੌਕੇ ਕਿਸਾਨ ਹਰਭਜਨ ਸਿੰਘ, ਚਰਨ ਸਿੰਘ, ਜਸਵਿੰਦਰ ਸਿੰਘ, ਰਛਪਾਲ ਸਿੰਘ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਇਨ੍ਹਾਂ ਨਹਿਰਾਂ ਦੀ ਸਾਫ-ਸਫਾਈ ਨਹੀਂ ਹੋਈ, ਜਿਸ ਕਰ ਕੇ ਨਹਿਰਾਂ ਟੁੱਟ ਰਹੀਆਂ ਹਨ ਅਤੇ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਮਹਿਕਮਾ ਇਸ ਨਹਿਰ ਵੱਲ ਧਿਆਨ ਦਿੰਦਾ ਅਤੇ ਨਹਿਰ ਦੀ ਸਾਫ ਸਫਾਈ ਕੀਤੀ ਜਾਂਦੀ ਤਾਂ ਕਿਸਾਨਾਂ ਦੀ ਫਸਲ ਬਰਬਾਦ ਹੋਣੋਂ ਬਚ ਜਾਣੀ ਸੀ।
ਇਸ ਮੌਕੇ ਨਹਿਰੀ ਮਹਿਕਮੇ ਦੀ ਅਧਿਕਾਰੀ ਰਾਜੇਸ਼ ਕੁਮਾਰ ਨੇ ਜਿਥੇ ਦੱਬੀ ਜ਼ੁਬਾਨ ਵਿਚ ਸਾਫ-ਸਫਾਈ ਲਈ ਫੰਡਾਂ ਦੀ ਘਾਟ ਦੱਸੀ, ਉਥੇ ਹੀ ਜਲਦੀ ਨਹਿਰ ਦੇ ਪਾੜ ਨੂੰ ਪੂਰ ਲਏ ਜਾਣ ਦੀ ਗੱਲ ਕਹੀ। ਮੌਕੇ 'ਤੇ ਪੁਜੇ ਐੱਸ ਡੀ ਐਮ ਸੁਰਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਮੌਕੇ 'ਤੇ ਪੁੱਜ ਕੇ ਬਚਾਅ ਕਾਰਜ ਕਰਵਾ ਰਿਹਾ ਹੈ ਅਤੇ ਜਿਨ੍ਹਾਂ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਸਰਕਾਰ ਕੋਲੋਂ ਮੁਆਵਜ਼ਾ ਦਿਵਾਇਆ ਜਾਵੇਗਾ।

105 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper