Latest News
ਨਾ ਖਾਤਾ, ਨਾ ਵਹੀ, ਜੋ ਨਿਰਮਲਾ ਕਹਿਣ ਉਹੀ ਸਹੀ : ਯੋਗੇਂਦਰ

Published on 05 Jul, 2019 09:28 AM.

ਨਵੀਂ ਦਿੱਲੀ : ਵਿੱਤ ਮੰਤਰੀ ਨੇ ਬਜਟ ਦਸਤਾਵੇਜ਼ ਬ੍ਰੀਫਕੇਸ ਦੀ ਥਾਂ ਲਾਲ ਕੱਪੜੇ ਵਿਚ ਲਪੇਟ ਕੇ ਲਿਆਂਦੇ। ਸਰਕਾਰ ਦੇ ਮੁੱਖ ਆਰਥਕ ਸਲਾਹਕਾਰ ਕੇ ਸੁਬਰਾਮਨੀਅਮ ਨੇ ਕਿਹਾ ਕਿ ਲਾਲ ਕੱਪੜੇ ਵਿਚ ਬਜਟ ਦਸਤਾਵੇਜ਼ ਰੱਖਣਾ ਭਾਰਤੀ ਪਰੰਪਰਾ ਹੈ। ਇਹ ਪੱਛਮੀ ਵਿਚਾਰਾਂ ਦੀ ਗੁਲਾਮੀ ਤੋਂ ਨਿਕਲਣ ਦਾ ਪ੍ਰਤੀਕ ਹੈ। ਇਹ ਬਜਟ ਨਹੀਂ ਵਹੀ ਖਾਤਾ ਹੈ।
'ਸਵਰਾਜ ਇੰਡੀਆ' ਦੇ ਬਾਨੀ ਯੋਗੇਂਦਰ ਯਾਦਵ ਨੇ ਇਸ 'ਤੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਬਜਟ ਵਿਚ ਨਾ ਖਾਤਾ ਹੈ ਨਾ ਵਹੀ, ਜੋ ਨਿਰਮਲਾ ਕਹਿਣ ਉਹੀ ਸਹੀ। ਜ਼ੀਰੋ ਫਾਰਮਿੰਗ ਦੀ ਗੱਲ ਕੀਤੀ, ਪਰ ਇਹ ਜ਼ੀਰੋ ਬਜਟ ਸਪੀਚ ਹੈ। ਕਿਸਾਨਾਂ ਨੂੰ ਉਮੀਦ ਸੀ, ਪਰ ਸੋਕੇ ਦਾ ਜ਼ਿਕਰ ਨਹੀਂ ਕੀਤਾ। ਬਟਾਈਦਾਰਾਂ ਤੇ ਠੇਕੇ 'ਤੇ ਕੰਮ ਕਰਨ ਵਾਲਿਆਂ ਦਾ ਕੋਈ ਜ਼ਿਕਰ ਨਹੀਂ ਕੀਤਾ। ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਬਜਟ ਕੁਝ ਵੱਡੇ ਸਰਮਾਏਦਾਰਾਂ ਨੂੰ ਫਾਇਦਾ ਪਹੁੰਚਾਉਣ ਵਾਲਾ ਹੈ। ਇਸ ਨਾਲ ਦਲਿਤਾਂ ਤੇ ਪੱਛੜਿਆਂ ਦੇ ਰਿਜ਼ਰਵੇਸ਼ਨ ਦੇ ਹੱਕ ਨੂੰ ਸੱਟ ਵੱਜੇਗੀ। ਮਹਿੰਗਾਈ ਵਧੇਗੀ ਅਤੇ ਗਰੀਬੀ, ਬੇਰੁਜ਼ਗਾਰੀ, ਕਿਸਾਨ ਤੇ ਪੇਂਡੂ ਸਮੱਸਿਆ ਹੋਰ ਗੰਭੀਰ ਹੋਵੇਗੀ। ਦੇਸ਼ ਵਿਚ ਪੂੰਜੀ ਦਾ ਵਿਕਾਸ ਵੀ ਇਸ ਨਾਲ ਸੰਭਵ ਨਹੀਂ। ਕਾਂਗਰਸ ਦੇ ਲੋਕ ਸਭਾ ਵਿਚ ਨੇਤਾ ਅਧੀਰ ਰੰਜਨ ਚੌਧਰੀ ਨੇ ਬਜਟ ਨੂੰ ਨਵੀਂ ਬੋਤਲ ਵਿਚ ਪੁਰਾਣੀ ਸ਼ਰਾਬ ਦੱਸਦਿਆਂ ਕਿਹਾ ਕਿ ਬਜਟ ਵਿਚ ਪੁਰਾਣੇ ਵਾਅਦੇ ਹੀ ਦੁਹਰਾਏ ਗਏ ਹਨ। ਕਾਂਗਰਸ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਬਜਟ ਨੂੰ ਹੁਣ ਤਕ ਦਾ ਸਭ ਤੋਂ ਅਸਪੱਸ਼ਟ ਬਜਟ ਦੱਸਿਆ ਹੈ। ਉਨ੍ਹਾ ਕਿਹਾ ਕਿ ਜਦ ਆਧਾਰ ਕਾਰਡ ਨੂੰ ਇਨਕਮ ਟੈਕਸ ਰਿਟਰਨ ਫਾਈਲ ਕਰਨ ਲਈ ਲਾਜ਼ਮੀ ਕੀਤਾ ਗਿਆ ਸੀ ਤਾਂ ਉਦੋਂ ਸਵਾਲ ਉਠਿਆ ਸੀ ਕਿ ਜਦ ਪੈਨ ਕਾਰਡ ਹੈ ਤਾਂ ਆਧਾਰ ਦੀ ਕੀ ਲੋੜ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਬਿਨਾਂ ਪੈਨ ਦੇ ਆਧਾਰ ਨਾਲ ਹੀ ਰਿਟਨਰ ਫਾਈਲ ਕਰ ਸਕਦੇ ਹੋ। ਇਹ ਕੀ ਕਾਮੇਡੀ ਹੈ? ਉਨ੍ਹਾ ਨੂੰ ਸਮਝ ਨਹੀਂ ਆ ਰਹੀ ਕਿ ਉਦੋਂ ਪੈਨ ਤੇ ਆਧਾਰ ਨੂੰ ਲਿੰਕ ਕਰਨ ਦੀ ਕੀ ਲੋੜ ਸੀ। ਉਨ੍ਹਾ ਕਿਹਾ ਕਿ ਬਜਟ ਭਾਸ਼ਣ ਵਿਚ ਇਹ ਨਹੀਂ ਦੱਸਿਆ ਗਿਆ ਕਿ ਸਰਕਾਰ ਦਾ ਕੁਲ ਖਰਚ ਕਿੰਨਾ ਹੈ ਤੇ ਰੈਵੇਨਿਊ ਕਿੰਨਾ। ਕਾਫੀ ਲੋਕ ਬਜਟ ਸਪੀਚ ਸੁਣਦੇ ਹਨ, ਉਨ੍ਹਾਂ ਨੂੰ ਦਸਤਾਵੇਜ਼ ਨਹੀਂ ਮਿਲਦਾ। ਇਹ ਨਾ ਦੱਸ ਕੇ ਲੋਕਾਂ ਨੂੰ ਹਨੇਰੇ ਵਿਚ ਰੱਖਿਆ ਗਿਆ ਹੈ। ਇਹ ਵੀ ਨਹੀਂ ਦੱਸਿਆ ਕਿ ਡਿਫੈਂਸ ਲਈ ਕਿੰਨੇ ਤੇ ਮਨਰੇਗਾ ਲਈ ਕਿੰਨੇ ਪੈਸੇ ਰੱਖੇ ਗਏ ਹਨ। ਬਜਟ ਨੂੰ ਲਾਲ ਕੱਪੜੇ ਵਿਚ ਲਪੇਟ ਕੇ ਲਿਆਉਣ 'ਤੇ ਤਨਜ਼ ਕਰਦਿਆਂ ਉਨ੍ਹਾ ਕਿਹਾ ਕਿ ਭਵਿਖ ਵਿਚ ਜਦ ਕਾਂਗਰਸ ਦਾ ਵਿੱਤ ਮੰਤਰੀ ਬਜਟ ਪੇਸ਼ ਕਰੇਗਾ ਤਾਂ ਉਹ ਦਸਤਾਵੇਜ਼ ਆਈ ਪੈਡ ਵਿਚ ਲੈ ਆਵੇਗਾ। ਉਨ੍ਹਾ ਕਿਹਾ ਕਿ ਸੀਤਾਰਮਨ ਨੇ ਦਾਅਵਾ ਕੀਤਾ ਕਿ ਨਾਨ-ਪਰਫਾਰਮਿੰਗ ਐਸੇਟਸ ਇਕ ਕਰੋੜ ਰੁਪਏ ਘੱਟ ਗਏ ਹਨ, ਪਰ ਇਹ ਨਹੀਂ ਦੱਸਿਆ ਕਿ ਉਸ ਦੌਰਾਨ ਬੈਂਕਾਂ ਨੇ 5 ਲੱਖ 55 ਹਜ਼ਾਰ 603 ਕਰੋੜ ਦੇ ਕਰਜ਼ਿਆਂ 'ਤੇ ਲੀਕ ਫੇਰ ਦਿੱਤੀ।

184 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper