Latest News
ਹੁਣ ਸ਼ਿਵ ਸੈਨਾ ਆਗੂ ਨੇ ਚਿਕਨ ਢੋਣ ਵਾਲੇ ਡਰਾਈਵਰ ਕੁੱਟ ਦਿੱਤੇ

Published on 05 Jul, 2019 09:35 AM.

ਮੁੰਬਈ : ਇੰਦੌਰ ਵਿਚ ਭਾਜਪਾ ਵਿਧਾਇਕ ਵੱਲੋਂ ਨਗਰ ਨਿਗਮ ਦੇ ਅਫਸਰ ਨੂੰ ਬੈਟ ਨਾਲ ਕੁੱਟਣ ਤੇ ਮੁੰਬਈ ਵਿਚ ਕਾਂਗਰਸ ਵਿਧਾਇਕ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਦੇ ਡਿਪਟੀ ਇੰਜੀਨੀਅਰ 'ਤੇ ਚਿੱਕੜ ਸੁੱਟਣ ਤੋਂ ਬਾਅਦ ਹੁਣ ਸ਼ਿਵ ਸੈਨਾ ਦੇ ਕਾਰਪੋਰੇਟਰ ਤੇ ਮੁੰਬਈ ਦੇ ਸਾਬਕਾ ਮੇਅਰ ਮਿਲਿੰਦ ਵੈਦਿਆ ਵੱਲੋਂ ਚਿਕਨ ਲੈ ਕੇ ਜਾ ਰਹੇ ਡਰਾਈਵਰਾਂ ਨੂੰ ਕੁੱਟਣ ਦਾ ਵੀਡੀਓ ਸਾਹਮਣੇ ਆਇਆ ਹੈ। ਉਹ ਮਹਿਮ ਸਟੇਸ਼ਨ ਕੋਲ ਖੜ੍ਹੇ ਟਰੱਕਾਂ ਦੇ ਡਰਾਈਵਰਾਂ ਨੂੰ ਥੱਪੜ ਮਾਰਦੇ ਤੇ ਗਾਲ੍ਹਾਂ ਕੱਢਦੇ ਨਜ਼ਰ ਆ ਰਹੇ ਹਨ। ਸ਼ਿਵ ਸੈਨਾ ਵਾਲਿਆਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਚਿਕਨ ਦੇ ਟਰੱਕ ਖੜ੍ਹੇ ਹੋਣ ਨਾਲ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ। ਵੈਦਿਆ ਨੇ ਕਿਹਾ ਕਿ ਉਹ ਬ੍ਰਿਹਨ ਮੁੰਬਈ ਮਿਊਂਸਪਲ ਕਾਰਪੋਰੇਸ਼ਨ ਕੋਲ ਦੋ ਸਾਲ ਤੋਂ ਇਹ ਮਾਮਲਾ ਉਠਾ ਰਹੇ ਸਨ, ਪਰ ਕੋਈ ਕਾਰਵਾਈ ਨਾ ਹੋਣ 'ਤੇ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈਣਾ ਪਿਆ।

198 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper