Latest News
ਰੇਲਵੇ ਦੇ ਨਿੱਜੀਕਰਨ ਦੀ ਤਿਆਰੀ

Published on 05 Jul, 2019 09:43 AM.

ਨਵੀਂ ਦਿੱਲੀ : ਮੋਦੀ ਸਰਕਾਰ ਦੇਸ਼ ਦੇ ਸਭ ਤੋਂ ਵੱਡੇ ਪਬਲਿਕ ਟਰਾਂਸਪੋਰਟਰ ਰੇਲਵੇ ਨੂੰ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀ ਪੀ ਪੀ) ਮਾਡਲ ਰਾਹੀਂ ਨਿੱਜੀ ਹੱਥਾਂ ਵਿਚ ਦੇਣ ਜਾ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੀ ਬਜਟ ਸਪੀਚ ਵਿਚ ਕਿਹਾ ਕਿ 2018 ਤੋਂ 2030 ਤੱਕ ਰੇਲਵੇ ਦਾ ਢਾਂਚਾ ਬਿਹਤਰ ਕਰਨ ਲਈ 50 ਲੱਖ ਕਰੋੜ ਰੁਪਏ ਦੀ ਲੋੜ ਪੈਣੀ ਹੈ। ਸੀਤਾਰਮਨ ਨੇ ਕਿਹਾ ਕਿ ਸਬ-ਅਰਬਨ ਰੇਲਵੇ ਵਿਚ ਸਪੈਸ਼ਲ ਪਰਪਜ਼ ਵਹੀਕਲ ਅਤੇ ਮੈਟਰੋ ਰੇਲ ਨੈੱਟਵਰਕ ਵਿਚ ਪੀ ਪੀ ਪੀ ਰਾਹੀਂ ਨਿਵੇਸ਼ ਨੂੰ ਉਤਸ਼ਾਹਤ ਕੀਤਾ ਜਾਏਗਾ। ਉਨ੍ਹਾ ਕਿਹਾ ਕਿ ਰੇਲ ਇੰਜਣ, ਕੋਚ ਤੇ ਵੈਗਨ ਬਣਾਉਣ ਲਈ ਪ੍ਰਾਈਵੇਟ ਪੂੰਜੀ ਨਿਵੇਸ਼ ਦੀ ਲੋੜ ਹੋਵੇਗੀ। ਉਨ੍ਹਾ ਬਜਟ ਵਿਚ ਰੇਲਵੇ ਲਈ 65837 ਕਰੋੜ ਰੱਖਣ ਦਾ ਐਲਾਨ ਕੀਤਾ। ਪਿਛਲੇ ਬਜਟ ਵਿਚ 55088 ਕਰੋੜ ਰੱਖੇ ਗਏ ਸਨ।

213 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper