Latest News
ਯੂਨੈਸਕੋ ਵਿਸ਼ਵ ਵਿਰਾਸਤ ਸੂਚੀ 'ਚ ਸ਼ਾਮਲ ਹੋਇਆ ਗੁਲਾਬੀ ਸ਼ਹਿਰ

Published on 06 Jul, 2019 11:38 AM.


ਜੈਪੁਰ (ਨਵਾਂ ਜ਼ਮਾਨਾਂ ਸਰਵਿਸ)
ਯੂਨੈਸਕੋ ਵਰਲਡ ਹੈਰੀਟੇਜ ਦੀ ਲਿਸਟ 'ਚ ਭਾਰਤ ਦਾ ਇੱਕ ਹੋਰ ਸ਼ਹਿਰ ਸ਼ਾਮਲ ਹੋ ਗਿਆ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ ਸ਼ਹਿਰ ਨੂੰ ਯੂਨੈਸਕੋ ਵਰਲਡ ਹੈਰੀਟੇਜ ਐਲਾਨ ਦਿੱਤਾ ਗਿਆ ਹੈ। ਇਹ ਐਲਾਨ ਯੂਨੈਸਕੋ ਨੇ ਸ਼ਨੀਵਾਰ ਨੂੰ ਕੀਤਾ।
ਜ਼ਿਕਰਯੋਗ ਹੈ ਕਿ ਰਾਜਸਥਾਨ 'ਚ 37 ਵਰਲਡ ਹੈਰੀਟੇਜ ਸਾਈਟਸ ਹਨ। ਇਸ 'ਚ ਚਿਤੌੜਗÎੜ੍ਹ ਦਾ ਕਿਲ੍ਹਾ, ਕੁੰਭਲਗੜ੍ਹ, ਜੈਸਲਮੇਰ, ਰਣਥੰਭੋਰ ਅਤੇ ਗਾਗਰੋਨ ਦਾ ਕਿਲ੍ਹਾ ਸ਼ਾਮਲ ਹੈ। ਇਹ ਐਲਾਨ ਯੂਨੈਸਕੋ ਵਰਲਡ ਹੈਰੀਟੇਜ ਕਮੇਟੀ ਦੇ ਆਜਰਬਾਈਜਾਨ ਦੀ ਰਾਜਧਾਨੀ ਬਾਕੂ 'ਚ ਜਾਰੀ 43ਵੇਂ ਸੈਸ਼ਨ ਤੋਂ ਬਾਅਦ ਕੀਤਾ ਗਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਉਪਲੱਬਧੀ 'ਤੇ ਟਵੀਟ ਕਰਕੇ ਵਧਾਈ ਦਿੱਤੀ ਹੈ। ਉਨ੍ਹਾ ਟਵੀਟ ਕੀਤਾ, 'ਜੈਪੁਰ ਦਾ ਸੰਬੰਧ ਸੰਸਕ੍ਰਿਤੀ ਨਾਲ ਹੈ। ਉਤਸ਼ਾਹ ਨਾਲ ਭਰਪੂਰ ਜੈਪੁਰ ਦੀ ਮਹਿਮਾਨਨਿਵਾਜ਼ੀ ਲੋਕਾਂ ਨੂੰ ਇਸ ਵੱਲ ਖਿੱਚਦੀ ਹੈ। ਖੁਸ਼ੀ ਹੈ ਕਿ ਇਸ ਨੂੰ ਯੂਨੈਸਕੋ ਨੇ ਵਰਲਡ ਹੈਰੀਟੇਜ ਸਾਈਟ ਐਲਾਨ ਦਿੱਤਾ ਹੈ।'
ਪਿਛਲੇ ਸਾਲ ਅਗਸਤ 'ਚ ਪਿੰਕ ਸਿਟੀ ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਐਲਾਨ ਕਰਨ ਲਈ ਸਰਕਾਰ ਵੱਲੋਂ ਪ੍ਰਸਤਾਵ ਭੇਜਿਆ ਗਿਆ ਸੀ। ਆਈ ਸੀ ਓ ਐੱਮ ਓ ਐੱਮ (ਸਮਾਰਕ ਤੇ ਸਥਾਨ ਬਾਰੇ ਅੰਤਰਰਾਸ਼ਟਰੀ ਪ੍ਰੀਸ਼ਦ) ਨੇ 2018 'ਚ ਸ਼ਹਿਰ ਦਾ ਨਿਰੀਖਣ ਕੀਤਾ ਸੀ। ਨਾਮਜ਼ਦ ਕਰਨ ਤੋਂ ਬਾਅਦ ਬਾਕੂ 'ਚ ਡਬਲਯੂ ਐੱਚ ਸੀ ਨੇ ਇਸ 'ਤੇ ਗੌਰ ਕੀਤਾ ਅਤੇ ਇਸ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸੂਚੀ 'ਚ ਸ਼ਾਮਲ ਕੀਤਾ।

159 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper