Latest News
ਨੀਰਵ ਮੋਦੀ ਤੋਂ ਬੈਂਕ 7200 ਕਰੋੜ ਰੁਪਏ ਵਸੂਲੇਗਾ

Published on 06 Jul, 2019 11:39 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਨੈਸ਼ਨਲ ਬੈਂਕ ਲਈ ਸ਼ਨੀਵਾਰ ਨੂੰ ਵੱਡੀ ਖ਼ਬਰ ਆਈ, ਜਦ ਡੇਟ ਰਿਕਵਰੀ ਟ੍ਰਿਬਿਊਨਲ (ਡੀ ਆਰ ਟੀ) ਨੇ ਆਪਣੇ ਆਖਰੀ ਆਦੇਸ਼ ਦਾ ਐਲਾਨ ਕੀਤਾ। ਡੀ ਆਰ ਟੀ ਨੇ ਨੀਰਵ ਮੋਦੀ ਅਤੇ ਉਸ ਦੀਆਂ ਕੰਪਨੀਆਂ ਨੂੰ ਪੀ ਐੱਨ ਬੀ ਅਤੇ ਬੈਂਕਾਂ ਦੇ ਸਮੂਹ ਨੂੰ ਵਿਆਜ ਦੇ ਨਾਲ 7200 ਕਰੋੜ ਰੁਪਏ ਚੁਕਾਉਣ ਦੇ ਆਦੇਸ਼ ਦਿੱਤਾ ਹੈ। ਪੀ ਐੱਨ ਪੀ ਪਹਿਲਾ ਬੈਂਕ ਸੀ, ਜਿਸ ਨੇ ਪਿਛਲੇ ਸਾਲ ਜੁਲਾਈ 'ਚ ਡੀ ਆਰ ਟੀ ਨਾਲ ਸੰਪਰਕ ਕੀਤਾ ਸੀ। ਪੀ ਐੱਨ ਬੀ ਨੇ ਨੀਰਵ ਮੋਦੀ ਤੋਂ ਰਿਕਵਰੀ ਦੇ ਤੌਰ 'ਤੇ 7200 ਕਰੋੜ ਰੁਪਏ ਵਸੂਲਣ ਦੀ ਗੱਲ ਕਹੀ ਹੈ। ਉਥੇ ਹੀ ਬੈਂਕਾਂ ਦੇ ਸਮੂਹ ਨੇ ਬਾਅਦ 'ਚ 200 ਕਰੋੜ ਰੁਪਏ ਰਿਕਵਰ ਕਰਨ ਲਈ ਵੱਖਰੀ ਇੱਕ ਅਰਜ਼ੀ ਫਾਈਲ ਕੀਤੀ ਸੀ। ਡੀ ਆਰ ਟੀ ਨੇ ਰਿਕਵਰੀ ਸਰਟੀਫਿਕੇਟ ਜਾਰੀ ਕਰ ਦਿੱਤੇ ਹਨ, ਜਿਸ ਦੇ ਆਧਾਰ 'ਤੇ ਬੈਂਕ ਦੇ ਰਿਕਵਰੀ ਅਫਸਰ ਜ਼ਰੂਰਤ ਪੈਣ 'ਤੇ ਨੀਰਵ ਮੋਦੀ ਦੀ ਜਾਇਦਾਦ ਜ਼ਬਤ ਕਰ ਸਕਦਾ ਹੈ, ਪਰ ਨੀਰਵ ਮੋਦੀ ਦੀ ਜ਼ਿਆਦਾ ਜਾਇਦਾਦ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੁਆਰਾ ਪਹਿਲਾਂ ਹੀ ਅਟੈਚ ਕੀਤਾ ਜਾ ਚੁੱਕਾ ਹੈ, ਇਸ ਲਈ ਹੁਣ ਇਹ ਦੇਖਣਾ ਹੋਵੇਗਾ ਕਿ ਰਿਕਵਰੀ ਅਧਿਕਾਰੀ ਕਿਸ ਤਰ੍ਹਾਂ ਪ੍ਰਕਿਰਿਆ ਨੂੰ ਅੱਗੇ ਵਧਾਉਂਦਾ ਹੈ। ਰਿਕਵਰੀ ਅਫਸਰ ਇਸ ਮਾਮਲੇ 'ਚ ਪੀ ਐੱਮ ਐੱਲ ਏ ਅਦਾਲਤ ਦਾ ਰੁਖ ਕਰ ਸਕਦਾ ਹੈ।
ਇਸ ਮਾਮਲੇ ਦੀ ਸੁਣਵਾਈ ਪੁਣੇ 'ਚ ਹੋਈ, ਜਿੱਥੇ ਡੀ ਆਰ ਟੀ ਮੈਂਬਰ ਵਾਧੂ ਭੂਮਿਕਾ ਨਿਭਾਉਂਦੇ ਹਨ, ਕਿਉਂਕਿ ਮੁੰਬਈ 'ਚ ਕੋਈ ਡੀ ਆਰ ਟੀ ਮੈਂਬਰ ਨਹੀਂ। ਡੀ ਆਰ ਟੀ ਨੇ ਬੈਂਕਾਂ ਦੇ ਸਮੂਹ ਵੱਲੋਂ ਦਿੱਤੀ ਗਈ ਇੱਕ ਹੋਰ ਅਰਜ਼ੀ ਨੂੰ ਵੀ ਸਰਟੀਫਿਕੇਟ ਦਿੱਤਾ, ਜਿਸ 'ਚ ਨੀਰਵ ਮੋਦੀ ਅਤੇ ਉਸ ਦੀ ਕੰਪਨੀ ਤੋਂ 200 ਕਰੋੜ ਰੁਪਏ ਰਿਕਵਰ ਕਰਨ ਦੀ ਗੱਲ ਕਹੀ ਗਈ ਸੀ।

156 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper