Latest News
ਜਨਤਾ 'ਤੇ ਮਹਿੰਗਾਈ ਦੀ ਦੋਹਰੀ ਮਾਰ

Published on 06 Jul, 2019 11:40 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਬੱਜਟ 'ਚ ਪੈਟਰੋਲ, ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਧਾਏ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਪੈਟਰੋਲ ਦੀਆਂ ਕੀਮਤਾਂ 'ਚ 2.30 ਰੁਪਏ ਅਤੇ ਡੀਜ਼ਲ 2.36 ਰੁਪਏ ਪ੍ਰਤੀ ਲੀਟਰ ਵਧ ਗਿਆ। ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਲੋਕਸਭਾ 'ਚ 2019-20 ਦਾ ਬਜਟ ਪੇਸ਼ ਕਰਦੇ ਸਮੇਂ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੇ ਭਾਅ 'ਚ ਗਿਰਾਵਟ ਦੇ ਰੁਖ ਨੂੰ ਦੇਖਦੇ ਹੋਏ ਘਰੇਲੂ ਪੱਧਰ 'ਤੇ ਦੋਵਾਂ ਤੇਲਾਂ 'ਤੇ ਵਿਸ਼ੇਸ਼ ਵਾਧੂ ਉਤਪਾਦ ਟੈਕਸ ਅਤੇ ਸੜਕ ਅਤੇ ਇਨਫਰਾਸਟ੍ਰਕਚਰ ਸੈਸ 'ਚ ਇੱਕ-ਇੱਕ ਰੁਪਏ ਦਾ ਵਾਧਾ ਕਰ ਦਿੱਤਾ। ਇਸ ਨਾਲ ਦੋਵੇਂ ਤੇਲ ਦੇ ਭਾਅ ਪ੍ਰਤੀ ਲੀਟਰ ਦੋ-ਦੋ ਰੁਪਏ ਵਧ ਗਏ ਹਨ।
ਇਸ ਦੇ ਉਪਰ ਸੂਬੇ 'ਚ ਵੈਟ ਵੀ ਲੱਗਦਾ ਹੈ। ਦੋਵੇਂ ਕਰ ਸ਼ਨੀਵਾਰ ਤੋਂ ਲਾਗੂ ਹੋ ਗਏ ਹਨ। ਇਸ ਤੋਂ ਬਾਅਦ ਦਿੱਲੀ 'ਚ ਪੈਟਰੋਲ ਦਾ ਭਾਅ 2.45 ਰੁਪਏ ਲੀਟਰ ਵਧ ਕੇ 72.96 ਲੀਟਰ ਹੋ ਗਿਆ, ਜਦਕਿ ਮੁੰਬਈ 'ਚ ਇਹ ਵਾਧਾ 2.42 ਰੁਪਏ ਲੀਟਰ ਵਧ ਕੇ 78.57 ਰੁਪਏ ਪ੍ਰਤੀ ਲੀਟਰ ਰਿਹਾ। ਜਨਤਕ ਖੇਤਰ ਦੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਇਸ ਸੰੰਬੰਧ 'ਚ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਕੋਲਕਾਤਾ 'ਚ ਪੈਟਰੋਲ ਦੀ ਕੀਮਤ 2.40 ਰੁਪਏ ਲੀਟਰ ਵਧ ਕੇ 75.15 ਰੁਪਏ ਲੀਟਰ ਅਤੇ ਚੇਨਈ 'ਚ 2.57 ਰੁਪਏ ਲੀਟਰ ਵਧ ਕੇ 75.76 ਰੁਪਏ ਲੀਟਰ ਹੋ ਗਈ। ਟੈਕਸ ਵਾਧੇ ਤੋਂ ਬਾਅਦ ਦਿੱਲੀ 'ਚ ਡੀਜ਼ਲ 2.36 ਰੁਪਏ ਵਧ ਕੇ 66.69 ਰੁਪਏ ਲੀਟਰ ਅਤੇ ਮੁੰਬਈ 'ਚ 2.50 ਰੁਪਏ ਲੀਟਰ ਵਧ ਕੇ 69.60 ਰੁਪਏ ਲੀਟਰ ਹੋ ਗਿਆ। ਸੂਬੇ 'ਚ ਸਥਾਨਕ ਟੈਕਸ ਅਤੇ ਵੈਟ ਵੱਖਰਾ ਹੋਣ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਅੰਤਰ ਰਹਿੰਦਾ ਹੈ। ਇਸ ਤੋਂ ਇਲਾਵਾ ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਦੇ ਪੈਟਰੋਲ ਪੰਪਾਂ 'ਤੇ ਕੁਝ ਪੈਸੇ ਦਾ ਅੰਤਰ ਵੀ ਰੱਖਿਆ ਜਾਂਦਾ ਹੈ।

143 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper