Latest News
ਨੌਜਵਾਨ ਆਗੂ ਬਣੇ ਕਾਂਗਰਸ ਪ੍ਰਧਾਨ : ਕੈਪਟਨ

Published on 06 Jul, 2019 11:41 AM.


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਅਹੁਦਾ ਛੱਡਣ ਤੋਂ ਬਾਅਦ ਹੁਣ ਕਿਸੇ ਨੌਜਵਾਨ ਨੇਤਾ ਨੂੰ ਹੀ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਯੁਵਾ ਆਬਾਦੀ ਨੂੰ ਧਿਆਨ 'ਚ ਰੱਖਦੇ ਹੋਏ ਕਾਂਗਰਸ ਪਾਰਟੀ ਨੂੰ ਇੱਕ ਨੌਜਵਾਨ ਪਾਰਟੀ ਪ੍ਰਧਾਨ ਦੀ ਜ਼ਰੂਰਤ ਹੈ। ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦ ਰਾਹੁਲ ਗਾਂਧੀ ਦੀ ਜਗ੍ਹਾ 'ਤੇ ਪਾਰਟੀ ਪ੍ਰਧਾਨ ਬਣਾਏ ਜਾਣ ਲਈ ਕਈ ਨਾਵਾਂ 'ਤੇ ਵਿਚਾਰ ਚੱਲ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, 'ਰਾਹੁਲ ਗਾਂਧੀ ਦੇ ਅਹੁਦਾ ਛੱਡਣ ਦੇ ਮੰਦਭਾਗੇ ਫੈਸਲੇ ਤੋਂ ਬਾਅਦ ਆਸ ਕਰਦਾ ਹਾਂ ਕਿ ਇੱਕ ਨੌਜਵਾਨ ਅਤੇ ਬਹੁਮੁਖੀ ਪ੍ਰਤਿਭਾ ਦਾ ਧਨੀ ਨੇਤਾ ਕਾਂਗਰਸ ਪਾਰਟੀ ਦਾ ਪ੍ਰਧਾਨ ਬਣੇਗਾ। ਮੈਂ ਕਾਂਗਰਸ ਵਰਕਿੰਗ ਕਮੇਟੀ ਨੂੰ ਬੇਨਤੀ ਕਰਾਂਗਾ ਕਿ ਇਸ ਗੱਲ ਦਾ ਧਿਆਨ ਰੱਖੇ ਕਿ ਯੁਵਾ ਭਾਰਤ ਨੂੰ ਇੱਕ ਯੁਵਾ ਨੇਤਾ ਦੀ ਜ਼ਰੂਰਤ ਹੈ। ਇਸ ਤਰ੍ਹਾਂ ਦਾ ਨੇਤਾ ਪਾਰਟੀ ਦਾ ਪ੍ਰਧਾਨ ਬਣੇ, ਜੋ ਵਿਸ਼ਾਲ ਯੁਵਾ ਆਬਾਦੀ ਦੀਆਂ ਉਮੀਦਾਂ ਨੂੰ ਪੂਰਾ ਕਰ ਸਕੇ ਅਤੇ ਉਸ ਦਾ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਲਗਾਵ ਹੋਵੇ।'
ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਅਹੁਦੇ ਦੀ ਦੌੜ 'ਚ ਕਈ ਨਾਵਾਂ 'ਤੇ ਵਿਚਾਰ ਚੱਲ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ 21 ਸਾਲ ਬਾਅਦ ਪਾਰਟੀ ਨੂੰ ਕੋਈ ਗੈਰ ਗਾਂਧੀ ਪ੍ਰਧਾਨ ਮਿਲ ਸਕਦਾ ਹੈ, ਜਿਨ੍ਹਾਂ ਨਾਵਾਂ 'ਤੇ ਸਭ ਤੋਂ ਜ਼ਿਆਦਾ ਚਰਚਾ ਹੈ, ਉਨ੍ਹਾਂ 'ਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ, ਸੁਸ਼ੀਲ ਕੁਮਾਰ ਸ਼ਿੰਦੇ, ਮਲਿਕਾਰਜੁਨ ਖੜਗੇ ਸ਼ਾਮਲ ਹਨ। ਹਾਲਾਂਕਿ ਪਾਰਟੀ ਦਾ ਇੱਕ ਧੜਾ ਰਾਜਸਥਾਨ ਦੇ ਡਿਪਟੀ ਮੁੱਖ ਮੰਤਰੀ ਸਚਿਨ ਪਾਇਲਟ ਦੇ ਨਾਂਅ ਦੀ ਵੀ ਸਿਫਾਰਿਸ਼ ਕਰ ਰਿਹਾ ਹੈ। ਪਾਰਟੀ ਨੂੰ 21 ਸਾਲ ਬਾਅਦ ਹੁਣ ਕੋਈ ਗੈਰ ਗਾਂਧੀ ਪ੍ਰਧਾਨ ਮਿਲ ਸਕਦਾ ਹੈ।
ਇਸ ਤੋਂ ਪਹਿਲਾਂ ਸੀਤਾ ਰਾਮ ਕੇਸਰੀ 1996 ਤੋਂ 1998 ਤੱਕ ਕਾਂਗਰਸ ਦੇ ਪ੍ਰਧਾਨ ਰਹੇ ਸਨ, ਜੋ ਗਾਂਧੀ ਪਰਵਾਰ ਤੋਂ ਨਹੀਂ ਸਨ।

194 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper