Latest News
ਜਪਾਨੀ ਬੁਖਾਰ ਨਾਲ ਅਸਾਮ 'ਚ 50 ਮੌਤਾਂ

Published on 07 Jul, 2019 10:33 AM.


ਗੁਹਾਟੀ : ਕੋਕਰਾਝਾਰ ਨੂੰ ਛੱਡ ਕੇ ਅਸਾਮ ਦੇ ਸਾਰੇ ਜ਼ਿਲ੍ਹੇ ਜਪਾਨੀ ਇਨਸੇਫਲਾਟਿਸ ਬੁਖਾਰ ਦੀ ਚਪੇਟ ਵਿਚ ਆ ਗਏ ਹਨ। ਸ਼ਨੀਵਾਰ ਦੀਮਾ ਹਸਾਓ ਜ਼ਿਲ੍ਹੇ ਵਿਚ ਇਕ ਹੋਰ ਮਰੀਜ਼ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 50 ਹੋ ਗਈ। ਸਰਕਾਰ ਨੇ ਸਾਰੇ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਇਸ ਮੌਸਮ ਵਿਚ ਇਹ ਬੀਮਾਰੀ ਫੈਲਦੀ ਹੈ। ਅੱਜਕੱਲ੍ਹ ਭਾਰੀ ਬਾਰਿਸ਼ ਹੁੰਦੀ ਹੈ। ਧਾਨ ਦੀ ਫਸਲ ਦੇ ਨਾਲ-ਨਾਲ ਪੂਰੇ ਸੂਬੇ ਵਿਚ ਸੂਅਰ ਪਾਲਣ ਵੀ ਵਾਇਰਸ ਵਧਾਉਣ ਵਿਚ ਸਹਾਈ ਹੁੰਦਾ ਹੈ।

142 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper