Latest News
ਮਹਾਗਠਬੰਧਨ 'ਚ ਨਿਤਿਸ਼ ਦੀ ਨੋ ਐਂਟਰੀ ਦਾ ਬੋਰਡ ਹਟਿਆ

Published on 07 Jul, 2019 10:34 AM.


ਪਟਨਾ : ਆਰ ਜੇ ਡੀ ਤੇ ਕਾਂਗਰਸ ਨੇ ਮਹਾਗਠਬੰਧਨ ਵਿਚ ਨਿਤਿਸ਼ ਕੁਮਾਰ ਦੀ ਨੋ ਐਂਟਰੀ ਦਾ ਬੋਰਡ ਹਟਾ ਦਿੱਤਾ ਹੈ। ਤੇਜਸਵੀ ਯਾਦਵ ਵੱਲੋਂ ਮਿਲੇ ਸੰਕੇਤ ਦੇ ਬਾਅਦ ਪਾਰਟੀ ਦੇ ਮੀਤ ਪ੍ਰਧਾਨ ਸ਼ਿਵਾਨੰਦ ਤਿਵਾਰੀ ਨੇ ਐਤਵਾਰ ਕਿਹਾ ਕਿ ਨਿਤਿਸ਼ ਤੇ ਸਾਡੀ ਵਿਚਾਰਧਾਰਾ ਇਕ ਹੈ। ਕਾਂਗਰਸ ਨੇ ਵੀ ਗਾਂਧੀ ਵਿਚਾਰਧਾਰਾ ਨੂੰ ਮੰਨਣ ਵਾਲੀਆਂ ਪਾਰਟੀਆਂ ਦੇ ਸਵਾਗਤ ਦੀ ਗੱਲ ਕਹੀ ਹੈ। ਭਾਜਪਾ ਤੇ ਨਿਤਿਸ਼ ਕੁਮਾਰ ਵਿਚਾਲੇ ਖਟਾਸ ਨੂੰ ਦੇਖਦਿਆਂ ਆਰ ਜੇ ਡੀ ਤੇ ਕਾਂਗਰਸ ਇਹ ਗੱਲਾਂ ਕਰ ਰਹੇ ਹਨ। ਤਿਵਾਰੀ ਨੇ ਕਿਹਾ ਕਿ ਸਾਂਝੇ ਸਿਵਲ ਕੋਡ, ਧਾਰਾ 370 ਤੇ ਤਿੰਨ ਤਲਾਕ ਦੇ ਮਾਮਲੇ ਵਿਚ ਨਿਤਿਸ਼ ਦੀ ਰਾਇ ਵੀ ਸਾਡੇ ਵਰਗੀ ਹੈ। ਕਾਂਗਰਸ ਦੇ ਰਾਜੇਸ਼ ਰਾਠੌੜ ਨੇ ਕਿਹਾ ਹੈ ਕਿ ਦੇਸ਼ ਵਿਚ ਦੋ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਹਨ। ਇਕ ਗਾਂਧੀ ਦੀ ਤੇ ਦੂਜੀ ਗੌਡਸੇ ਦੀ। ਗਾਂਧੀ ਵਾਲੀ ਵਿਚਾਰਧਾਰਾ ਵਿਚ ਵਿਸ਼ਵਾਸ ਰੱਖਣ ਵਾਲੇ ਉਨ੍ਹਾਂ ਨਾਲ ਆ ਸਕਦੇ ਹਨ। ਸ਼ਨੀਵਾਰ ਆਰ ਜੇ ਡੀ ਦੀ ਕੌਮੀ ਐਗਜ਼ੈਕਟਿਵ ਦੀ ਬੈਠਕ ਵਿਚ ਤੇਜਸਵੀ ਨੇ ਕਿਹਾ ਸੀ ਕਿ ਨਿਤਿਸ਼ ਦੀ ਪਾਰਟੀ ਵੱਲੋਂ ਮਹਾਗਠਬੰਧਨ ਵਿਚ ਸ਼ਾਮਲ ਹੋਣ ਦਾ ਸੁਝਾਅ ਨਹੀਂ ਆਇਆ ਹੈ। ਇਸ ਕਰਕੇ ਇਸ 'ਤੇ ਹੁਣ ਵਿਚਾਰ ਕਿਵੇਂ ਕੀਤਾ ਜਾ ਸਕਦਾ ਹੈ। ਪਰ ਉਨ੍ਹਾ ਨਿਤਿਸ਼ ਦੀ ਗਠਬੰਧਨ ਵਿਚ ਨੋ ਐਂਟਰੀ ਦੀ ਗੱਲ ਨਹੀਂ ਕਹੀ ਸੀ।

143 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper